05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸ੍ਰੀਲੰਕਾ ਕ੍ਰਿਕਟ ਦੀ ਅੰਤਰਿਮ ਕਮੇਟੀ ਤੇ ਆਈ.ਸੀ.ਸੀ. ਵਿਚਕਾਰ ਮਤਭੇਦ

ਅਜੀਤ ਡੈਸਕ 19-05-2026
ਕੋਲੰਬੋ, 18 ਮਈ (ਪੀ.ਟੀ.ਆਈ.)-ਸਰਕਾਰ ਵਲੋਂ ਨਿਯੁਕਤ ਕ੍ਰਿਕਟ ਪਰਿਵਰਤਨ ਕਮੇਟੀ, ਜਿਸਨੂੰ ਸ੍ਰੀਲੰਕਾ 'ਚ ਕ੍ਰਿਕਟ ਪ੍ਰਸ਼ਾਸਨ 'ਚ ਸੁਧਾਰ ਕਰਨ ਦਾ ਕੰਮ ਸੌਂਪਿਆ ਗਿਆ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਸਮਾਂ-ਸੀਮਾਵਾਂ ਨੂੰ ਲੈ ਕੇ ਮਤਭੇਦ ਸਾਹਮਣੇ ਆਏ ਹਨ | ਇਸ ਤੋਂ ਪਹਿਲਾਂ, ਸ੍ਰੀਲੰਕਾ ਕ੍ਰਿਕਟ ਦੇ ਮੁਖੀ ਸ਼ੰਮੀ ਸਿਲਵਾ ਦੀ ਅਗਵਾਈ ਵਾਲੀ ਪਿਛਲੀ ਕਮੇਟੀ ਨੇ ਪਿਛਲੇ ਮਹੀਨੇ ਅਸਤੀਫਾ ਦੇ ਦਿੱਤਾ ਸੀ | ਇਸ ਤੋਂ ਬਾਅਦ, ਖੇਡ ਮੰਤਰਾਲੇ ਨੇ 9 ਮੈਂਬਰੀ ਕ੍ਰਿਕਟ ਪਰਿਵਰਤਨ ਕਮੇਟੀ (ਸੀ.ਟੀ.ਸੀ.) ਦਾ ਗਠਨ ਕੀਤਾ, ਜਿਸਨੂੰ ਬੋਰਡ ਚੋਣਾਂ ਤੋਂ ਪਹਿਲਾਂ ਕ੍ਰਿਕਟ ਪ੍ਰਸ਼ਾਸਨ ਵਿਚ ਸੁਧਾਰਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ | ਆਈ.ਸੀ.ਸੀ. ਦੇ ਇਕ ਵਫ਼ਦ, ਜਿਸ 'ਚ ਉਪ ਚੇਅਰਮੈਨ ਇਮਰਾਨ ਖਵਾਜਾ ਅਤੇ ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਸ਼ਾਮਲ ਸਨ, ਨੇ ਹਾਲ ਹੀ 'ਚ ਸ੍ਰੀਲੰਕਾ ਦਾ ਦÏਰਾ ਕੀਤਾ ਤੇ ਸੀ.ਟੀ.ਸੀ. ਨਾਲ ਗੱਲਬਾਤ ਕੀਤੀ, ਹਾਲਾਂਕਿ, ਇਸ ਮੀਟਿੰਗ ਦੇ ਵਿਸਤਿ੍ਤ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ | ਸੂਤਰਾਂ ਅਨੁਸਾਰ, ਸੀ.ਟੀ.ਸੀ. ਨੇ ਸੁਧਾਰ ਪ੍ਰਕਿਰਿਆ ਲਈ ਇੱਕ ਬਲੂਪਿ੍ੰਟ ਪੇਸ਼ ਕੀਤਾ, ਪਰ ਆਈ.ਸੀ.ਸੀ. ਦੁਆਰਾ ਪ੍ਰਸਤਾਵਿਤ ਸਮਾਂ-ਸੀਮਾ ਬਾਰੇ ਸਹਿਮਤੀ ਨਹੀਂ ਬਣ ਸਕੀ |

ਪਿਛਲੀ ਖ਼ਬਰ ਘਰਾਂ ਤੇ ਕੁਦਰਤ ਦੇ ਪ੍ਰੋਜੈਕਟਾਂ ਲਈ ਡਚੀ ਦੀ 20 ਫ਼ੀਸਦ ਜਾਇਦਾਦ ਵੇਚਣਗੇ ਪਿ੍ੰਸ ਵਿਲੀਅਮ <br/> ਅਗਲੀ ਖ਼ਬਰ ਪੰਜਾਬੀ ਮੂਲ ਦਾ ਡਲਿਵਰੀ ਡਰਾਈਵਰ ਕਤਲ ਮਾਮਲੇ 'ਚ ਦੋਸ਼ੀ ਕਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।