05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਘਰਾਂ ਤੇ ਕੁਦਰਤ ਦੇ ਪ੍ਰੋਜੈਕਟਾਂ ਲਈ ਡਚੀ ਦੀ 20 ਫ਼ੀਸਦ ਜਾਇਦਾਦ ਵੇਚਣਗੇ ਪਿ੍ੰਸ ਵਿਲੀਅਮ <br/>

ਅਜੀਤ ਡੈਸਕ 19-05-2026
ਲੰਡਨ, 18 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਿ੍ੰਸ ਵਿਲੀਅਮ ਨੇ 'ਡਚੀ ਆਫ਼ ਕੌਰਨਵਾਲ' ਸਥਿਤ ਜਾਇਦਾਦ ਨੂੰ ਲੈ ਕੇ ਇਕ ਵੱਡੀ ਤੇ ਇਤਿਹਾਸਕ ਯੋਜਨਾ ਦਾ ਐਲਾਨ ਕੀਤਾ ਹੈ | ਆਪਣੀ ਦਸ ਸਾਲਾ ਨਵੀਂ ਰਣਨੀਤੀ ਤਹਿਤ, ਪਿ੍ੰਸ ਵਿਲੀਅਮ ਰਿਹਾਇਸ਼ੀ ਮਕਾਨਾਂ ਤੇ ਵਾਤਾਵਰਣ ਦੇ ਪ੍ਰੋਜੈਕਟਾਂ ਲਈ ਫੰਡ ਜੁਟਾਉਣ ਵਾਸਤੇ ਡਚੀ ਦੀ ਲਗਭਗ 20 ਫ਼ੀਸਦ ਨਿੱਜੀ ਜ਼ਮੀਨ, ਜਾਇਦਾਦ ਨੂੰ ਵੇਚਣ ਜਾ ਰਹੇ ਹਨ | ਇਸ ਵਿਕਰੀ ਤੇ ਸਾਂਝੇਦਾਰੀ ਰਾਹੀਂ ਲਗਭਗ 500 ਮਿਲੀਅਨ ਪੌਂਡ ਇਕੱਠੇ ਕਰਨ ਦਾ ਟੀਚਾ ਹੈ, ਜਿਸ ਦੀ ਵਰਤੋਂ ਯੂ.ਕੇ. ਵਿਚ ਘਰਾਂ ਦੀ ਕਿੱਲਤ ਤੇ ਵਾਤਾਵਰਣ ਦੇ ਸੰਕਟ ਨਾਲ ਨਜਿੱਠਣ ਲਈ ਕੀਤੀ ਜਾਵੇਗੀ | ਇਹ 128000 ਏਕੜ ਜਾਇਦਾਦ 19 ਜਿਲਿ੍ਹਆਂ ਵਿਚ ਹੈ | ਪਿ੍ੰਸ ਵਿਲੀਅਮ ਆਪਣੀ ਬਾਕੀ ਬਚੀ ਜਾਇਦਾਦ ਨੂੰ ਪੰਜ ਮੁੱਖ ਕੇਂਦਰਾਂ ਆਈਲਜ਼ ਆਫ਼ ਸਿਲੀ, ਕੌਰਨਵਾਲ, ਡਾਰਟਮੂਰ, ਬਾਥ ਅਤੇ ਦੱਖਣੀ ਲੰਡਨ ਦੇ ਕੇਨਿੰਗਟਨ 'ਚ ਕੇਂਦਰਿਤ ਕਰਨਗੇ | ਡਚੀ ਦੇ ਮੁੱਖ ਕਾਰਜਕਾਰੀ ਵਿਲ ਬੈਕਸ ਨੇ ਦੱਸਿਆ ਕਿ ਪਿ੍ੰਸ ਵਿਲੀਅਮ ਦਾ ਮੰਨਣਾ ਹੈ ਕਿ ਡਚੀ ਦਾ ਮਕਸਦ ਸਿਰਫ਼ ਜ਼ਮੀਨ ਦਾ ਮਾਲਕ ਬਣੇ ਰਹਿਣਾ ਨਹੀਂ, ਸਗੋਂ ਦੁਨੀਆ 'ਤੇ ਇੱਕ ਸਕਾਰਾਤਮਕ ਪ੍ਰਭਾਵ ਪਾਉਣਾ ਹੈ | ਜਿੱਥੇ ਇਕ ਪਾਸੇ ਵਾਤਾਵਰਣ ਪ੍ਰੇਮੀ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਸਥਾਨਕ ਪੱਧਰ 'ਤੇ ਕੁਝ ਚਿੰਤਾਵਾਂ ਵੀ ਸਾਹਮਣੇ ਆਈਆਂ ਹਨ | ਡੇਵੋਨ ਵਿਚ ਇਤਿਹਾਸਕ 'ਬਰੈਡਨਿੰਚ ਜਾਇਦਾਦ' ਨੂੰ ਵੇਚਣ ਦੀਆਂ ਖ਼ਬਰਾਂ ਤੋਂ ਬਾਅਦ ਸਥਾਨਕ ਕਿਰਾਏਦਾਰ ਕਿਸਾਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਅਚਾਨਕ ਹੋਏ ਇਸ ਐਲਾਨ ਕਾਰਨ ਉਹ ਜ਼ਮੀਨ ਖਰੀਦਣ ਲਈ ਵੱਡੀ ਰਕਮ ਜੁਟਾਉਣ ਦੇ ਮਾਨਸਿਕ ਤਣਾਅ ਵਿਚ ਹਨ | ਦੂਜੇ ਪਾਸੇ ਡਚੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਕਿਰਾਏਦਾਰਾਂ ਨੂੰ ਉਨ੍ਹਾਂ ਦੇ ਫਾਰਮ ਖਰੀਦਣ ਲਈ ਪਹਿਲ ਦਿੱਤੀ ਜਾ ਰਹੀ ਹੈ ਤੇ ਇਸ ਬਦਲਾਅ ਦੌਰਾਨ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ |

ਪਿਛਲੀ ਖ਼ਬਰ ਕੈਨੇਡਾ 'ਚ ਹੰਤਾਵਾਇਰਸ ਦਾ ਪਹਿਲਾ ਮਰੀਜ਼ ਮਿਲਿਆ ਅਗਲੀ ਖ਼ਬਰ ਸ੍ਰੀਲੰਕਾ ਕ੍ਰਿਕਟ ਦੀ ਅੰਤਰਿਮ ਕਮੇਟੀ ਤੇ ਆਈ.ਸੀ.ਸੀ. ਵਿਚਕਾਰ ਮਤਭੇਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।