05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕੈਨੇਡਾ 'ਚ ਹੰਤਾਵਾਇਰਸ ਦਾ ਪਹਿਲਾ ਮਰੀਜ਼ ਮਿਲਿਆ

ਅਜੀਤ ਡੈਸਕ 19-05-2026

ਐਬਟਸਫੋਰਡ, 18 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਲੈਬ ਟੈਸਟਿੰਗ ਰਾਹੀਂ ਕੈਨੇਡਾ 'ਚ ਹੰਤਾਵਾਇਰਸ ਦੇ ਇਕ ਮਾਮਲੇ ਦੀ ਪੁਸ਼ਟੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਪ੍ਰਭਾਵਿਤ ਕਰੂਜ਼ ਦੇ ਯਾਤਰੀਆਂ 'ਚ ਸ਼ਾਮਲ ਸੀ | ਬਿ੍ਟਿਸ਼ ਕੋਲੰਬੀਆ ਤੋਂ ਲਏ ਗਏ ਨਮੂਨੇ ਪੁਸ਼ਟੀਕਰਨ ਨੈਸ਼ਨਲ ਮਾਈਕਰੋਬੱਇਲੌਜੀ ਲੈਬਾਰਟਰੀ ਨੂੰ ਵਿਨੀਪੈਗ ਭੇਜੇ ਗਏ | ਇਕ ਵਿਅਕਤੀ ਦਾ ਨਮੂਨਾ 16 ਮਈ ਨੂੰ ਹੰਤਾਵਾਇਰਸ ਲਈ ਪਾਜ਼ਿਟਿਵ ਪੁਸ਼ਟੀ ਕੀਤਾ ਗਿਆ | ਦੂਜੇ ਵਿਅਕਤੀ, ਜੋ ਇਸ ਵਿਅਕਤੀ ਨਾਲ ਯਾਤਰਾ ਕਰ ਰਿਹਾ ਸੀ, ਦਾ ਨਤੀਜਾ ਨੈਗੇਟਿਵ ਆਇਆ | ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਸ਼ਟੀ ਹੋਏ ਸਾਰੇ ਮਾਮਲੇ ਜਹਾਜ਼ ਦੇ ਯਾਤਰੀ ਜਾਂ ਕਰੂ ਮੈਂਬਰ ਰਹੇ ਹਨ |
ਪਿਛਲੀ ਖ਼ਬਰ ਨਗਰ ਨਿਗਮ ਦਫ਼ਤਰ ਵਿਖੇ ਚੋਣਾਂ ਨੂੰ ਲੈ ਕੇ ਕਾਂਗਰਸੀ ਤੇ ਅਕਾਲੀ ਵਰਕਰਾਂ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਹੋਈ ਤਿੱਖੀ... ਅਗਲੀ ਖ਼ਬਰ ਘਰਾਂ ਤੇ ਕੁਦਰਤ ਦੇ ਪ੍ਰੋਜੈਕਟਾਂ ਲਈ ਡਚੀ ਦੀ 20 ਫ਼ੀਸਦ ਜਾਇਦਾਦ ਵੇਚਣਗੇ ਪਿ੍ੰਸ ਵਿਲੀਅਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।