ਨਵੀਂ ਦਿੱਲੀ, 18 ਮਈ (ਪੀ.ਟੀ.ਆਈ.)-ਭਾਰਤੀ ਮਹਿਲਾ ਬਾਸਕਟਬਾਲ ਟੀਮ ਦੀ ਸਾਬਕਾ ਕਪਤਾਨ ਤੇ ਇਕ ਓਲੰਪੀਅਨ ਜੈਨੀਫਰ ਪੇਸ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ | ਜੈਨੀਫਰ 72 ਸਾਲਾਂ ਦੀ ਸੀ ਤੇ ਭਾਰਤੀ ਟੈਨਿਸ ਦਿੱਗਜ ਲਿਏਾਡਰ ਪੇਸ ਦੀ ਮਾਂ ਸੀ | ਇਕ ਪਰਿਵਾਰਕ ਸੂਤਰ ਨੇ ਦੱਸਿਆ ਕਿ ਉਹ ਕੈਂਸਰ ਤੋਂ ਗੰਭੀਰ ਰੂਪ ਵਿਚ ਪੀੜਤ ਸੀ ਤੇ ਐਤਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੋਲਕਾਤਾ ਦੇ ਸੇਂਟ ਥਾਮਸ ਚਰਚ ਵਿੱਚ ਕੀਤਾ ਗਿਆ | ਜੈਨੀਫਰ ਪ੍ਰਸਿੱਧ ਬੰਗਾਲੀ ਕਵੀ ਤੇ ਨਾਟਕਕਾਰ ਮਾਈਕਲ ਮਧੂਸੂਦਨ ਦੱਤ ਦੇ ਵੰਸ਼ 'ਚੋਂ ਸੀ | ਉਸਨੇ 1972 ਦੇ ਮਿਊਨਿਖ ਓਲੰਪਿਕ 'ਚ ਭਾਰਤੀ ਮਹਿਲਾ ਬਾਸਕਟਬਾਲ ਟੀਮ ਦੀ ਨੁਮਾਇੰਦਗੀ ਕੀਤੀ ਤੇ ਬਾਅਦ ਵਿਚ ਟੀਮ ਦੀ ਕਪਤਾਨੀ ਕੀਤੀ | ਉਸਨੂੰ ਭਾਰਤੀ ਮਹਿਲਾ ਬਾਸਕਟਬਾਲ ਵਿਚ ਪ੍ਰਮੁੱਖ ਹਸਤੀਆਂ 'ਚ ਗਿਣਿਆ ਜਾਂਦਾ ਹੈ |