ਵਿਨੀਪੈਗ, 18 ਮਈ (ਵਰਿੰਦਰ ਸਿੰਘ ਰੰਧਾਵਾ)-ਮੈਪਲ ਇੰਡੋ ਕਨੇਡੀਅਨ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਿਨੀਪੈਗ ਵੱਲੋਂ ਬਜ਼ੁਰਗਾਂ ਦੇ ਪੰਜਾਬ ਤੋਂ ਵਾਪਸ ਕੇਨੈਡਾ ਪੁੱਜਣ ਮੌਕੇ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੈਂਬਰ ਪਾਰਲੀਮੈਂਟ ਕੇਵਨ ਲੈਮਰੂਕਸ, ਮੈਨੀਟੋਬਾ ਦੇ ਮੰਤਰੀ ਮਿੰਟੂ ਸੰਧੂ, ਵਿਧਾਇਕ ਦਲਜੀਤਪਾਲ ਸਿੰਘ ਬਰਾੜ ਤੇ ਜੇ.ਡੀ. ਦੇਵਗਨ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਬੋਲਦਿਆਂ ਵੱਖ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਬਜ਼ੁਰਗਾਂ ਵੱਲੋਂ ਕਨੈਡਾ ਵਿੱਚ ਸ਼ਖਤ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕੀਤਾ ਹੈ ਤੇ ਉਸਦੇ ਨਾਲ ਪੰਜਾਬੀਆਂ ਦਾ ਮਾਣ ਸਨਮਾਨ ਵੀ ਵਧਾਇਆ ਹੈ | ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਜ਼ਰੂਰਤ ਹੈ ਤਾਂ ਜੋ ਸਾਡੇ ਬੱਚੇ ਆਪਣੇ ਅਮੀਰ ਵਿਰਸੇ ਨਾਲ ਜੁੜ ਸਕਣ | ਇਸ ਸਮਾਗਮ ਵਿਚ ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਨਾਚ ਭੰਗੜਾ ਪਾ ਕੇ ਬਜ਼ੁਰਗਾਂ ਨੂੰ ਜੀ ਆਇਆ ਕਿਹਾ ਗਿਆ | ਇਸ ਸਮਾਗਮ ਵਿੱਚ ਵੱਖ-ਵੱਖ ਕਵੀਆਂ ਨੇ ਕਵਿਤਾਵਾਂ ਵੀ ਪੇਸ਼ ਕੀਤੀਆਂ | ਇਸ ਮੌਕੇ ਐਸੋਸ਼ੀਏਸਨ ਦੇ ਪ੍ਰਧਾਨ ਕੌਰ ਸਿੰਘ ਧਾਲੀਵਾਲ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸ਼ੀਏਸਨ ਵੱਲੋਂ ਬਜ਼ੁਰਗਾਂ ਦੇ ਸਨਮਾਨ ਲਈ ਹਰ ਸਾਲ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਹਨ | ਇਸ ਸਮੇਂ ਸੁਖਵੰਤ ਕਿੰਗਰਾ, ਕੌਰ ਸਿੱਧੂ, ਜੋਗਿੰਦਰ ਧਾਮੀ, ਭਗਵਾਨ ਸਿੰਘ, ਡਾ ਚਾਹਲ,ਗੁਲਵਿੰਦਰ ਸੰਧੂ, ਰਵਿੰਦਰ ਸਿੰਘ, ਦਰਸ਼ਨ ਸਿੰਘ ਗਿੱਲ, ਗੁਰਿੰਦਰ ਸਿੰਘ ਅਤੇ ਐਮ ਪੀ ਸਿੰਘ ਆਦਿ ਹਾਜ਼ਰ ਸਨ |