23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਾਨ ਡਿਆਗੋ 'ਚ ਕੇਅਰਮੌਂਟ ਸਥਿਤ ਇਸਲਾਮਿਕ ਸੈਂਟਰ 'ਤੇ ਗੋਲੀਬਾਰੀ- ਹਮਲਾਵਰਾਂ ਸਮੇਤ 5 ਮੌਤਾਂ <br/>

ਅਜੀਤ ਡੈਸਕ 20-05-2026
ਸਾਨ ਫਰਾਂਸਿਸਕੋ, 19 ਮਈ (ਐਸ ਅਸ਼ੋਕ ਭੌਰਾ)-ਕੈਲੀਫੋਰਨੀਆਂ ਦੇ ਸ਼ਹਿਰ ਸੈਨ ਡਿਆਗੋ 'ਚ ਕੇਅਰਮੌਂਟ ਸਥਿਤ ਇਸਲਾਮਿਕ ਸੈਂਟਰ 'ਤੇ ਦੋ ਆਤਮਘਾਤੀ ਨਾਬਾਲਗ ਨੌਜਵਾਨਾਂ ਵਲੋਂ ਕੀਤੀ ਗੋਲਾਬਾਰੀ 'ਚ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ | ਬਾਅਦ 'ਚ ਹਮਲਾਵਾਰਾਂ ਨੂੰ ਵੀ ਮਿ੍ਤਕ ਪਾਇਆ ਗਿਆ | ਸੈਨ ਡਿਆਗੋ ਪੁਲਿਸ ਮੁਖੀ ਸਕਾਂ ਵਾਹਲ ਨੇ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਸਵੇਰੇ ਪੌਣੇ ਕੁ ਦਸ ਵਜੇ ਦੇ ਕਰੀਬ ਪੁਲਿਸ ਨੂੰ ਇਕ ਭਗੌੜੇ ਨਾਬਾਲਗ ਦੀ ਮਾਂ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਉਸ ਦਾ ਪੁੱਤਰ ਆਤਮਘਾਤੀ ਹੈ ਤੇ ਉਸ ਦੀ ਗੱਡੀ ਅਤੇ ਹਥਿਆਰ ਗਾਇਬ ਸਨ ਅਤੇ ਉਸ ਦੇ ਨਾਲ ਉਸ ਦਾ ਇਕ ਸਾਥੀ ਵੀ ਸੀ | ਪੁਲਿਸ ਹਰਕਤ 'ਚ ਆਈ ਤੇ ਪੌਣੇ ਗਿਆਰਾਂ ਵਜੇ ਦੇ ਕਰੀਬ ਇਸਲਾਮਿਕ ਸੈਂਟਰ 'ਚ ਗੋਲਾਬਾਰੀ ਦੀ ਸੂਚਨਾ ਮਿਲੀ | ਪੁਲਿਸ ਮੁਖੀ ਨੇ ਵੀ ਹਮਲਾਵਰਾਂ ਜਿਨ•ਾਂ ਦੀ ਉਮਰ 17-18 ਸਾਲ ਦਰਮਿਆਨ ਸੀ, ਸਮੇਤ 5 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਕਿਉਂਕਿ ਗੋਲੀਬਾਰੀ ਇਸਲਾਮਿਕ ਸੈਂਟਰ 'ਚ ਹੋਈ ਹੈ, ਉਹ ਇਸ ਨੂੰ ਨਫ਼ਰਤੀ ਅਪਰਾਧ ਮੰਨ ਕੇ ਚੱਲ ਰਹੇ ਹਨ | ਉਧਰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ.) ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ | ਦੂਜੇ ਪਾਸੇ ਚੁਣੇ ਹੋਏ ਅਧਿਕਾਰੀਆਂ ਤੇ ਰਾਜਸੀ ਨੇਤਾਵਾਂ ਨੇ ਇਸਲਾਮਿਕ ਸੈਂਟਰ ਦੀ ਗੋਲੀਬਾਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸੈਨ ਡਿਆਗੋ ਵਿਚ ਨਫਰਤ ਲਈ ਕੋਈ ਥਾਂ ਨਹੀਂ ਹੈ | ਸੈਂਟਰ ਦੇ ਇਮਾਮ ਤਾਹਾ ਹਸਨੇ ਨੇ ਕਿਹਾ ਕਿ ਇਹ ਕੇਂਦਰ ਭਾਈਚਾਰੇ ਦੇ ਪਰਿਵਾਰਾਂ ਅਤੇ ਸੈਨ ਡਿਆਗੋ 'ਚ ਸਾਰੀਆਂ ਮਸਜਿਦਾਂ ਅਤੇ ਪੂਜਾ ਸਥਾਨਾਂ ਨਾਲ ਏਕਤਾ 'ਚ ਖੜ•ਾ ਹੈ | ਜ਼ਿਕਰਯੋਗ ਹੈ ਕਿ ਇਸਲਾਮਿਕ ਸੈਂਟਰ ਸੈਨ ਡਿਆਗੋ ਕਾਉਂਟੀ ਦੀ ਸਭ ਤੋਂ ਵੱਡੀ ਮਸਜਿਦ ਹੈ |


ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਹੋਏ ਨਤਮਸਤਕ <br/> ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ ਵਿਸ਼ੇਸ਼ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।