12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਚਲਾਨ ਕੱਟੇ ਜਾਣ ਤੋਂ ਬਾਅਦ ਗੁੱਸੇ 'ਚ ਡਰਾਈਵਰ ਨੇ ਜਿਹਲਮ ਦਰਿਆ 'ਚ ਸੁੱਟੀ ਬੱਸ <br/>

ਅਜੀਤ ਡੈਸਕ 29-05-2026
ਅੰਮਿ੍ਤਸਰ, 28 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ | ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜਾਰੀ ਕੀਤੇ ਗਏ 5,000 ਰੁਪਏ ਦੇ ਟ੍ਰੈਫਿਕ ਚਲਾਨ ਤੋਂ ਗੁੱਸੇ 'ਚ ਆਏ ਇਕ ਡਰਾਈਵਰ ਨੇ ਆਪਣੇ ਯਾਤਰੀ ਕੋਚ ਨੂੰ ਜਿਹਲਮ ਦਰਿਆ 'ਚ ਸੁੱਟ ਦਿੱਤਾ | ਪੁਲਿਸ ਦੇ ਅਨੁਸਾਰ ਚਲਾਨ ਕੱਟਣ ਤੋਂ ਬਾਅਦ ਇਕ ਪੁਲਿਸ ਅਧਿਕਾਰੀ ਬੱਸ 'ਚ ਚੜ੍ਹ ਗਿਆ, ਜਿਸ ਨੇ ਡਰਾਈਵਰ ਵਲੋਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਛੱਡਣ ਤੋਂ ਬਾਅਦ ਬੱਸ ਨੂੰ ਜ਼ਬਤ ਕਰਨਾ ਸੀ | ਵਾਪਸੀ ਵੇਲੇ ਜਦੋਂ ਅਧਿਕਾਰੀ ਗੱਡੀ ਨੂੰ ਜ਼ਬਤ ਵਾਲੀ ਥਾਂ ਵੱਲ ਲੈ ਜਾ ਰਿਹਾ ਸੀ ਤਾਂ ਡਰਾਈਵਰ ਨੇ ਅਚਾਨਕ ਬੱਸ ਨੂੰ ਦਰਿਆ 'ਚ ਸੁੱਟ ਦਿੱਤਾ | ਡਰਾਈਵਰ ਅਤੇ ਪੁਲਿਸ ਅਧਿਕਾਰੀ ਦੋਵੇਂ ਨਦੀ 'ਚ ਡਿੱਗਣ ਤੋਂ ਪਹਿਲਾਂ ਬੱਸ ਤੋਂ ਛਾਲ ਮਾਰਨ 'ਚ ਕਾਮਯਾਬ ਹੋ ਗਏ ਤੇ ਆਪਣੀ ਜਾਨ ਬਚਾ ਲਈ |

ਪਿਛਲੀ ਖ਼ਬਰ ਵਿਨੇਸ਼ ਵਿਵਾਦ: ਕੁਸ਼ਤੀ ਫੈਡਰੇਸ਼ਨ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ <br/> ਅਗਲੀ ਖ਼ਬਰ ਗੁਜਰਾਤ ਤੇ ਰਾਜਸਥਾਨ ਵਿਚਕਾਰ ਕੁਆਲੀਫ਼ਾਈ-2 ਦਾ ਮੁਕਾਬਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।