11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਇੰਗਲੈਂਡ 'ਚ ਮਹਿਲਾ ਦੀ ਹੱਤਿਆ ਦੇ ਦੋਸ਼ 'ਚ ਭਾਰਤੀ ਨੂੰ 29 ਸਾਲ ਦੀ ਕੈਦ

ਅਜੀਤ ਡੈਸਕ 29-05-2026
ਲੰਡਨ, 28 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਇਲਾਕੇ 'ਚ ਇੱਕ ਮਹਿਲਾ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੇ ਉਸਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟਣ ਦੇ ਦੋਸ਼ੀ ਭਾਰਤੀ ਮੂਲ ਦੇ ਇਕ ਡਰਾਈਵਰ ਤਨਵੀਰ ਸਿੰਘ ਨੂੰ 29 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਪਿਛਲੇ ਸਾਲ ਅਗਸਤ ਮਹੀਨੇ 'ਚ ਸਮੈਦਿਕ ਇਲਾਕੇ 'ਚ ਇੱਕ ਮਹਿਲਾ ਦੀ ਲਾਸ਼ ਮਿਲੀ ਸੀ | 32 ਸਾਲਾ ਤਨਵੀਰ ਸਿੰਘ 'ਤੇ 41 ਸਾਲਾ ਸ਼ਾਰਾ ਮਿਲਰ ਦੇ ਹੱਤਿਆ ਦਾ ਦੋਸ਼ ਸੀ | ਪੁਲਿਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਤਨਵੀਰ ਨੇ ਫੋਰੈਂਸਿਕ ਸਬੂਤ ਨਸ਼ਟ ਕਰਨ ਦੇ ਮਕਸਦ ਨਾਲ ਪੀੜਤ ਦੀ ਲਾਸ਼ 'ਤੇ ਕੋਈ ਤਰਲ ਪਦਾਰਥ (ਕੈਮੀਕਲ) ਵੀ ਪਾਇਆ ਸੀ | ਸੀ.ਸੀ.ਟੀ.ਵੀ. ਫੁੱਟੇਜ਼ ਦੀ ਮਦਦ ਨਾਲ ਪੁਲਿਸ ਦੋਸ਼ੀ ਤੱਕ ਪਹੁੰਚੀ ਤੇ ਹੁਣ 2 ਹਫ਼ਤੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਤਨਵੀਰ ਨੂੰ 29 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ |

ਪਿਛਲੀ ਖ਼ਬਰ ਰਾਜਾ ਰਣਧੀਰ ਸਿੰਘ ਦਾ ਹਰਿਦੁਆਰ ਵਿਖੇ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਪਾਕਿ 'ਚ ਅੱਤਵਾਦੀਆਂ 'ਤੇ ਬਿਨਾਂ ਸੁਰੱਖਿਆ ਬਾਹਰ ਨਿਕਲਣ 'ਤੇ ਲਾਈ ਰੋਕ ਲਗਾਤਾਰ ਹੋ ਰਹੀਆਂ ਹੱਤਿਆਵਾਂ ਤੋਂ ਬਾਅਦ ਆਈ.ਐੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।