11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਟਰੰਪ ਵਲੋਂ ਹਰ ਬਾਲਗ ਨਾਗਰਿਕ ਨੂੰ 5 ਹਜ਼ਾਰ ਡਾਲਰ ਦੇਣ ਦਾ ਐਲਾਨ

ਨਿਊਯਾਰਕ, 10 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਡਲਾਸ ਵਿਚ ਹੋਏ ਰਿਪਬਲਿਕਨ ਪਾਰਟੀ ਦੇ ਦੋ ਦਿਨਾਂ ਸੰਮੇਲਨ ਦੀ ਪਹਿਲੀ ਰਾਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂਅ ਰਹੀ। ਸੰਮੇਲਨ ਦਾ ਸਭ ਤੋਂ ਵੱਡਾ ਐਲਾਨ ਹਰ ਬਾਲਗ ਅਮਰੀਕੀ ਨਾਗਰਿਕ ਨੂੰ 5 ਹਜ਼ਾਰ ਡਾਲਰ ਦੇਣ ਦਾ ਰਿਹਾ।

ਅਜੀਤ ਡੈਸਕ 11-09-2026
ਨਿਊਯਾਰਕ, 10 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਡਲਾਸ ਵਿਚ ਹੋਏ ਰਿਪਬਲਿਕਨ ਪਾਰਟੀ ਦੇ ਦੋ ਦਿਨਾਂ ਸੰਮੇਲਨ ਦੀ ਪਹਿਲੀ ਰਾਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂਅ ਰਹੀ। ਸੰਮੇਲਨ ਦਾ ਸਭ ਤੋਂ ਵੱਡਾ ਐਲਾਨ ਹਰ ਬਾਲਗ ਅਮਰੀਕੀ ਨਾਗਰਿਕ ਨੂੰ 5 ਹਜ਼ਾਰ ਡਾਲਰ ਦੇਣ ਦਾ ਰਿਹਾ। ਟਰੰਪ ਨੇ ਕਿਹਾ ਕਿ ਜੇ ਰਿਪਬਲ ਿਕਨ ਦੋਵਾਂ ਸਦਨਾਂ ਉਤੇ ਕੰਟਰੋਲ ਬਰਕਰਾਰ ਰੱਖਦੇ ਹਨ ਤਾਂ ਇਹ ਰਕਮ ‘ਟਰੰਪ ਡਿਵੀਡੈਂਡ’ ਵਜੋਂ ਦਿੱਤੀ ਜਾਵੇਗੀ ਅਤੇ ਇਸ ਨੂੰ ਅਮਰੀਕਾ ਅੰਦਰ ਹੀ ਖਰਚ ਕਰਨਾ ਪਵੇਗਾ।ਇਸ ਯੋਜਨਾ ਉਤੇ ਇਕ ਟ੍ਰਿਲੀਅਨ ਡਾਲਰ ਤੋਂ ਵੱਧ ਖਰਚਾ ਆਉਣ ਦਾ ਅੰਦਾਜ਼ਾ ਹੈ। ਟਰੰਪ ਨੇ ਫੰਡਿੰਗ ਦਾ ਕੋਈ ਸਪੱਸ਼ਟ ਸਰੋਤ ਨਹੀਂ ਦੱਸਿਆ, ਜਦਕਿ ਅਦਾਇਗੀ ਲਈ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਟਰੰਪ ਨੇ ਈਰਾਨ ਨਾਲ ਚੱਲ ਰਹੀ ਜੰਗ ਦਾ ਬਚਾਅ ਕਰਦਿਆਂ ਕਿਹਾ ਕਿ ਤਹਿਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਫ਼ੌਜੀ ਕਾਰਵਾਈ ਜ਼ਰੂਰੀ ਸੀ। ਉਨ੍ਹਾਂ ਮੰਨਿਆ ਕਿ ਜੰਗ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਧੀਆਂ ਹਨ ਪਰ ਦਾਅਵਾ ਕੀਤਾ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਸੰਘਰਸ਼ ਖ਼ਤਮ ਹੋ ਸਕਦਾ ਹੈ ਅਤੇ ਤੇਲ ਕੀਮਤਾਂ ਹੇਠਾਂ ਆਉਣ ਲੱਗਣਗੀਆਂ। ਜ਼ਿਕਰਯੋਗ ਹੈ ਕਿ 7ਵੇਂ ਮਹੀਨੇ ਵਿਚ ਦਾਖ਼ਲ ਹੋ ਚੁੱਕੀ ਜੰਗ ਦਰਮਿਆਨ ਅੰਤਰਰਾਸ਼ਟਰੀ ਕੱਚਾ ਤੇਲ ਮੁੜ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਿਆ ਹੈ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਦੂਜੇ ਪੜਾਅ ਦੀਆਂ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਅਗਲੀ ਖ਼ਬਰ ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਖ਼ਿਲਾਫ਼ ਜਬਰ ਜਨਾਹ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।