11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਖ਼ਿਲਾਫ਼ ਜਬਰ ਜਨਾਹ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ

ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਧੋਖਾਧੜੀ ਅਤੇ ਹਵਾਲਾ ਰਾਸ਼ੀ ਨਾਲ ਸੰਬੰਧਿਤ ਮਾਮਲਿਆਂ ਵਿਚ ਵਕਾਲਤ ਕਰ ਚੁੱਕੇ ਭਾਰਤੀ ਮੂਲ ਦੇ ਵਕੀਲ ਵਿਜੇ ਅਗਰਵਾਲ ਖ਼ਿਲਾਫ਼ ਜਿਨਸੀ ਅਪਰਾਧਾਂ ਦੇ ਮਾਮਲੇ ਵਿਚ ਇਕ ਹੋਰ ਗੰਭੀਰ ਦੋਸ਼ ਸਾਹਮਣੇ ਆਇਆ ਹੈ। ਲੰਡਨ ਦੀ ਅਦਾਲਤ ਨੂੰ ਦੱਸਿਆ ਗਿਆ ਕਿ ਚੱਲ ਰਹੀ ਪੁਲਿਸ ਜਾਂਚ ਦੌਰਾਨ ਜਬਰ ਜਨਾਹ ਨਾਲ ਸੰਬੰਧਿਤ ਇਕ ਹੋਰ ਦੋਸ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਅਜੀਤ ਡੈਸਕ 11-09-2026
ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਧੋਖਾਧੜੀ ਅਤੇ ਹਵਾਲਾ ਰਾਸ਼ੀ ਨਾਲ ਸੰਬੰਧਿਤ ਮਾਮਲਿਆਂ ਵਿਚ ਵਕਾਲਤ ਕਰ ਚੁੱਕੇ ਭਾਰਤੀ ਮੂਲ ਦੇ ਵਕੀਲ ਵਿਜੇ ਅਗਰਵਾਲ ਖ਼ਿਲਾਫ਼ ਜਿਨਸੀ ਅਪਰਾਧਾਂ ਦੇ ਮਾਮਲੇ ਵਿਚ ਇਕ ਹੋਰ ਗੰਭੀਰ ਦੋਸ਼ ਸਾਹਮਣੇ ਆਇਆ ਹੈ। ਲੰਡਨ ਦੀ ਅਦਾਲਤ ਨੂੰ ਦੱਸਿਆ ਗਿਆ ਕਿ ਚੱਲ ਰਹੀ ਪੁਲਿਸ ਜਾਂਚ ਦੌਰਾਨ ਜਬਰ ਜਨਾਹ ਨਾਲ ਸੰਬੰਧਿਤ ਇਕ ਹੋਰ ਦੋਸ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ।57 ਸਾਲਾ ਵਿਜੇ ਅਗਰਵਾਲ ਵੀਰਵਾਰ ਨੂੰ ਲੰਡਨ ਦੀ ਸਾਊਥਵਰਕ ਕਰਾਊਨ ਕੋਰਟ ਵਿਚ ਜਸਟਿਸ ਨੈਥਨੀਅਲ ਰੂਡੋਲਫ ਸਾਹਮਣੇ ਪੇਸ਼ ਹੋਏ। ਉਨ੍ਹਾਂ ਉਤੇ ਜਿਨਸੀ ਸ਼ੋਸ਼ਣ ਦੇ ਚਾਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੀ ਸਹਾਇਕ ਮਨਪ੍ਰੀਤ ਕੌਰ (41) ਵੀ ਅਦਾਲਤ ਵਿਚ ਪੇਸ਼ ਹੋਈ, ਜਿਸ ਉਤੇ ਜਿਨਸੀ ਸ਼ੋਸ਼ਣ ਲਈ ਜਾਣਬੁੱਝ ਕੇ ਉਤਸ਼ਾਹਿਤ ਕਰਨ ਜਾਂ ਸਹਾਇਤਾ ਕਰਨ ਦੇ ਦੋ ਦੋਸ਼ ਹਨ।ਅਦਾਲਤ ਵਿਚ ਦੋਵਾਂ ਨੇ ਕੇਵਲ ਆਪਣੇ ਨਾਵਾਂ ਦੀ ਪੁਸ਼ਟੀ ਕੀਤੀ। ਫਿਲਹਾਲ ਦੋਵੇਂ ਹਿਰਾਸਤ ਵਿਚ ਰਹਿਣਗੇ। ਮਾਮਲੇ ਦੀ ਸੁਣਵਾਈ 15 ਮਾਰਚ 2027 ਤੋਂ ਸ਼ੁਰੂ ਹੋਣੀ ਤੈਅ ਕੀਤੀ ਗਈ ਹੈ। ਹਾਲਾਂਕਿ। ਇਸ ਤੋਂ ਪਹਿਲਾਂ ਜ਼ਮਾਨਤ ਮਿਲਣ ਦੀ ਸੂਰਤ ਵਿਚ ਉਹ ਰਿਹਾਅ ਹੋ ਸਕਦੇ ਹਨ। ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਵਲੋਂ ਪੇਸ਼ ਬੈਰਿਸਟਰ ਓਲੀਵਰ ਵੀਚ ਨੇ ਅਦਾਲਤ ਨੂੰ ਦੱਸਿਆ ਕਿ ਇਹ ਜਾਂਚ ਅਜੇ ਜਾਰੀ ਹੈ ਅਤੇ ਇਸ ਵਿਚ ਤਿੰਨ ਸ਼ਿਕਾਇਤ ਕਰਤਾਵਾਂ ਨਾਲ ਸੰਬੰਧਿਤ ਕਥਿਤ ਜਿਨਸੀ ਅਪਰਾਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਜਾਂਚ ਵਿਚ ਘੱਟੋ-ਘੱਟ ਇਕ ਹੋਰ ਸ਼ਿਕਾਇਤਕਰਤਾ ਵਲੋਂ ਕਥਿਤ ਜਿਨਸੀ ਸੰਬੰਧ ਬਣਾਏ ਜਾਣ ਦਾ ਦੋਸ਼ ਵੀ ਸਾਹਮਣੇ ਆਇਆ ਹੈ। ਹੋਰ ਵਿਅਕਤੀਆਂ ਜਾਂ ਸ਼ਿਕਾਇਤ ਕਰਤਾਵਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਵੀ ਦੱਸੀ ਗਈ। ਅਗਰਵਾਲ ਦੀ ਬੈਰਿਸਟਰ ਸਾਸ਼ਾ ਵਾਸ ਨੇ ਅਦਾਲਤ ਵਿਚ ਆਪਣੇ ਮੁਵੱਕਿਲ ਨੂੰ ਚੰਗੇ ਚਰਿੱਤਰ ਵਾਲਾ ਵਿਅਕਤੀ ਦੱਸਦਿਆਂ ਕਿਹਾ ਕਿ ਉਹ ਕਰੀਬ ਇਕ ਮਹੀਨੇ ਤੋਂ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿਚ ਬੰਦ ਹਨ। ਬਚਾਅ ਪੱਖ ਨੇ ਦੋਸ਼ਾਂ, ਜ਼ਮਾਨਤ ਦੇ ਵਿਰੋਧ ਅਤੇ ਪੁਲਿਸ ਜਾਂਚ ਦੀ ਸਥਿਤੀ ਬਾਰੇ ਲਿਖਤੀ ਵੇਰਵਾ ਜਲਦੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਜ਼ਮਾਨਤ ਲਈ ਢੁੱਕਵੀਂ ਅਰਜ਼ੀ ਦਿੱਤੀ ਜਾ ਸਕੇ।ਜੱਜ ਨੇ ਸੀ.ਪੀ.ਐਸ. ਵਲੋਂ 2 ਅਕਤੂਬਰ ਤੱਕ ਮਾਮਲਾ ਮੁਲਤਵੀ ਕਰਨ ਦੀ ਮੰਗ ਸਵੀਕਾਰ ਨਹੀਂ ਕੀਤੀ ਅਤੇ 23 ਸਤੰਬਰ ਤੱਕ ਦੋਸ਼ ਪੱਤਰ ਅਤੇ ਬਚਾਅ ਪੱਖ ਵਲੋਂ ਮੰਗੇ ਗਏ ਦਸਤਾਵੇਜ਼ ਦਾਖ਼ਲ ਕਰਨ ਲਈ ਕਿਹਾ।ਪੁਲਿਸ ਮੁਤਾਬਕ ਵਿਜੇ ਅਗਰਵਾਲ ਅਤੇ ਮਨਪ੍ਰੀਤ ਕੌਰ ਨੂੰ 11 ਅਗਸਤ ਨੂੰ ਲੰਡਨ ਦੇ ਮਸ਼ਹੂਰ ਮੇਫੇਅਰ ਇਲਾਕੇ ਦੀ ਬ੍ਰਿਕ ਸਟਰੀਟ ਸਥਿਤ ਇਕ ਜਾਇਦਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ 26 ਮਈ ਅਤੇ 9 ਅਗਸਤ ਨੂੰ ਵਾਪਰੀਆਂ ਕਥਿਤ ਘਟਨਾਵਾਂ ਨਾਲ ਸੰਬੰਧਿਤ ਹਨ। ਮੈਟਰੋਪੋਲੀਟਨ ਪੁਲਿਸ ਨੇ ਗ੍ਰਿਫ਼ਤਾਰੀ ਸਮੇਂ ਕਿਹਾ ਸੀ ਕਿ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੀਆਂ ਦੋ ਔਰਤਾਂ ਨੂੰ ਮਾਹਿਰ ਅਧਿਕਾਰੀਆਂ ਵਲੋਂ ਸਹਾਇਤਾ ਦਿੱਤੀ ਜਾ ਰਹੀ ਹੈ।ਅਦਾਲਤ ਨੇ ਦੋਵਾਂ ਨੂੰ 13 ਫਰਵਰੀ 2027 ਤੱਕ ਆਪਣੇ ਵਕੀਲਾਂ ਰਾਹੀਂ ਬਚਾਅ ਪੱਖ ਦਾ ਬਿਆਨ ਪੇਸ਼ ਕਰਨ ਲਈ ਵੀ ਕਿਹਾ ਹੈ।
ਪਿਛਲੀ ਖ਼ਬਰ ਟਰੰਪ ਵਲੋਂ ਹਰ ਬਾਲਗ ਨਾਗਰਿਕ ਨੂੰ 5 ਹਜ਼ਾਰ ਡਾਲਰ ਦੇਣ ਦਾ ਐਲਾਨ ਅਗਲੀ ਖ਼ਬਰ ਡੀ. ਸੀ. ਵਲੋਂ 15 ਨੂੰ ਜ਼ਿਲ੍ਹੇ ’ਚ ਸਲਾਟਰ ਹਾਊਸ ਬੰਦ ਰੱਖਣ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।