11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਯੂਨੀਵਰਸਿਟੀ ਵਿਦਿਆਰਥੀ ਦੇ ਕਤਲ ਮਾਮਲੇ 'ਚ ਵਿਕਰਮ ਦਿਗਵਾ ਦੋਸ਼ੀ ਕਰਾਰ <br/>

ਅਜੀਤ ਡੈਸਕ 29-05-2026
ਲੰਡਨ, 28 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਿਛਲੇ ਸਾਲ ਦਸੰਬਰ ਮਹੀਨੇ 'ਚ ਪੋਰਟਸਵੁੱਡ ਇਲਾਕੇ 'ਚ ਇਕ ਯੂਨੀਵਰਸਿਟੀ ਵਿਦਿਆਰਥੀ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ 'ਚ ਅਦਾਲਤ ਨੇ ਵਿਕਰਮ ਸਿੰਘ ਦਿਗਵਾ ਨਾਮ ਦੇ ਨੌਜਵਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ | 18 ਸਾਲਾ ਹੈਨਰੀ ਨੋਵਾਕ ਆਪਣੇ ਦੋਸਤਾਂ ਨਾਲ ਰਾਤ ਦੀ ਪਾਰਟੀ ਤੋਂ ਬਾਅਦ ਘਰ ਪਰਤ ਰਿਹਾ ਸੀ, ਜਦੋਂ 23 ਸਾਲਾ ਵਿਕਰਮ ਦਿਗਵਾ ਨੇ ਉਸ 'ਤੇ ਪੰਜ ਵਾਰ ਹਮਲਾ ਕੀਤਾ | ਅਦਾਲਤ ਨੂੰ ਦੱਸਿਆ ਗਿਆ ਕਿ ਛਾਤੀ 'ਤੇ ਲੱਗੇ ਜ਼ਖ਼ਮ ਕਾਰਨ ਹੈਨਰੀ ਦੀ ਮÏਕੇ 'ਤੇ ਹੀ ਮÏਤ ਹੋ ਗਈ | ਇਸ ਮਾਮਲੇ 'ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਕਤਲ ਕਰਨ ਤੋਂ ਬਾਅਦ ਐਂਬੂਲੈਂਸ ਜਾਂ ਪੁਲਿਸ ਨੂੰ ਤੁਰੰਤ ਫੋਨ ਕਰਨ ਦੀ ਬਜਾਏ, ਮੁਲਜ਼ਮ ਦਿਗਵਾ ਫਰਸ਼ 'ਤੇ ਤੜਫ ਰਹੇ ਹੈਨਰੀ ਦੀ ਵੀਡੀਓ ਬਣਾਉਂਦਾ ਰਿਹਾ | ਇਸ ਦÏਰਾਨ ਉਸਦੀ ਮਾਂ ਮÏਕੇ 'ਤੇ ਪਹੁੰਚੀ ਤੇ ਵਾਰਦਾਤ 'ਚ ਵਰਤਿਆ ਗਿਆ ਹਥਿਆਰ ਉੱਥੋਂ ਗਾਇਬ ਕਰ ਦਿੱਤਾ | ਸਵੈ ਰੱਖਿਆ ਲਈ ਕੀਤੇ ਹਮਲੇ ਦੀ ਦਲੀਲ ਨੂੰ ਠੁਕਰਾਉਂਦਿਆਂ ਅੱਜ ਜਿਊਰੀ ਨੇ 23 ਸਾਲਾ ਵਿਕਰਮ ਦਿਗਵਾ ਨੂੰ ਕਤਲ ਤੇ ਜਨਤਕ ਥਾਂ 'ਤੇ ਹਥਿਆਰ ਰੱਖਣ ਦਾ ਦੋਸ਼ੀ ਕਰਾਰ ਦਿੱਤਾ ਹੈ | ਇਸ ਦੇ ਨਾਲ ਹੀ ਉਸਦੀ ਮਾਂ 53 ਸਾਲਾ ਕਿਰਨ ਕੌਰ ਨੂੰ ਅਪਰਾਧੀ ਦੀ ਮਦਦ ਕਰਨ (ਸਬੂਤ ਮਿਟਾਉਣ) ਦਾ ਦੋਸ਼ੀ ਪਾਇਆ ਗਿਆ ਹੈ |
ਸਿਰਫ਼ ਅੰਮਿ੍ਤਧਾਰੀ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ-ਸਿੱਖ ਫੈਡਰੇਸ਼ਨ
ਸਿੱਖ ਫੈਡਰੇਸ਼ਨ ਯੂ.ਕੇ. ਨੇ ਕਿਹਾ ਕਿ ਹੁਣ ਜਦੋਂ ਕਿ ਅਦਾਲਤੀ ਸੁਣਵਾਈ ਖ਼ਤਮ ਹੋ ਚੁੱਕੀ ਹੈ, ਅਸੀਂ ਇਹ ਬਿਲਕੁਲ ਸਾਫ਼ ਕਰਨਾ ਚਾਹੁੰਦੇ ਹਾਂ ਕਿ ਕਾਨੂੰਨ ਸਿਰਫ਼ ਪੂਰਨ ਤÏਰ 'ਤੇ ਅੰਮਿ੍ਤਧਾਰੀ (ਰਹਿਤਵਾਨ) ਸਿੱਖਾਂ ਨੂੰ ਹੀ ਧਾਰਮਿਕ ਕਾਰਨਾਂ ਕਰਕੇ ਕਿਰਪਾਨ ਪਹਿਨਣ ਦੀ ਇਜਾਜ਼ਤ (ਕਾਨੂੰਨੀ ਬਚਾਅ) ਦਿੰਦਾ ਹੈ | ਹਿੰਸਾ ਲਈ ਵਰਤੋਂ ਗੈਰ-ਕਾਨੂੰਨੀ ਹੈ | ਜੇਕਰ ਕਿਸੇ ਕਿਰਪਾਨ ਦੀ ਵਰਤੋਂ ਹਿੰਸਕ ਜਾਂ ਹਮਲਾਵਰ ਤਰੀਕੇ ਨਾਲ ਕੀਤੀ ਜਾਂਦੀ ਹੈ, ਤਾਂ ਕਿਰਪਾਨ ਨਾਲ ਜੁੜੀ ਕਾਨੂੰਨੀ ਛੋਟ ਲਾਗੂ ਨਹੀਂ ਹੁੰਦੀ ਤੇ ਉਸ ਨੂੰ ਇਕ ਘਾਤਕ ਹਥਿਆਰ ਮੰਨਿਆ ਜਾਂਦਾ ਹੈ | ਫੈਡਰੇਸ਼ਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਿਸ ਹਥਿਆਰ ਦੀ ਵਰਤੋਂ ਕੀਤੀ ਗਈ ਸੀ, ਉਹ ਆਮ ਕਿਰਪਾਨ ਨਹੀਂ ਸੀ |

ਪਿਛਲੀ ਖ਼ਬਰ ਬਜ਼ੁਰਗਾਂ ਨਾਲ ਧੋਖਾਧੜੀ ਮਾਮਲੇ 'ਚ ਭਾਰਤੀ ਨਾਗਰਿਕ ਨੂੰ 15 ਸਾਲ ਤੋਂ ਵੱਧ ਦੀ ਕੈਦ ਅਗਲੀ ਖ਼ਬਰ ਐਡੀਲੇਡ ਟਰੱਕ ਹਾਦਸਾ ਮਾਮਲੇ 'ਚ ਕਲੀਨਵੇਅ ਕੰਪਨੀ ਨੂੰ 11 ਲੱਖ ਡਾਲਰ ਜੁਰਮਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।