11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸ਼ਿਕਾਗੋ ਵਿਖੇ ਮੈਮੋਰੀਅਲ ਡੇ ਪਰੇਡ 'ਚ ਸਿੱਖ ਭਾਈਚਾਰਾ ਵੀ ਹੋਇਆ ਸ਼ਾਮਿਲ

ਅਜੀਤ ਡੈਸਕ 29-05-2026
ਸ਼ਿਕਾਗੋ, 28 ਮਈ (ਕੇਵਲ ਗੁਰਾਇਆ)-ਅਮਰੀਕਾ ਦੇ ਫ਼ੌਜੀ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਪਰੇਡ ਨੇਪਰਵੈਲ ਤੇ ਸ਼ਿਕਾਗੋ ਵਿਚ ਕਰਵਾਈ ਗਈ | ਜਿਸ ਵਿਚ ਪੰਜਾਬੀ ਸਿੱਖ ਭਾਈਚਾਰੇ ਵੱਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ | ਜ਼ਿਕਰਯੋਗ ਹੈ ਕਿ ਸਿੱਖਾਂ ਨੇ ਪਿਛਲੇ 2 ਵਿਸ਼ਵ ਯੁੱਧਾਂ ਵਿਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ | ਪਰੇਡ ਰੂਟ 'ਤੇ ਲੋਕਾਂ ਦੇ ਵੱਡੇ ਇਕੱਠ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਪਰੇਡ ਨੇਪਰਵੈਲ ਡਾਊਨ ਟਾਊਨ ਤੱਕ ਸਮਾਪਤ ਹੋਈ ਜਿਸ ਦੌਰਾਨ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਸਰਵਨ ਸਿੰਘ ਬੋਲੀਨਾ, ਅਖ਼ਤਰ ਹੁਸੈਨ ਸੰਧੂ, ਡਾ. ਆਤਮਜੀਤ ਸਿੰਘ ਰਵਿੰਦਰ ਸਿੰਘ ਸਹਿਰਾਅ, ਕੁਲਦੀਪ ਸਿੰਘ ਸਰਾਂ, ਜਗਜੀਤ ਸਿੰਘ ਤੇਜ਼ੀ, ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸੀ |
ਪਿਛਲੀ ਖ਼ਬਰ ਜਲੰਧਰ ਦੇ ਕਮਲਜੀਤ ਨੇ ਇਟਲੀ 'ਚ ਲੋਨੀਗੋ ਸ਼ਹਿਰ ਤੋਂ ਨਗਰ ਪਾਲਿਕਾ ਚੋਣ ਜਿੱਤੀ ਅਗਲੀ ਖ਼ਬਰ ਸਰਦੂਲ ਸਿੰਘ ਮਰਵਾਹਾ ਨੇ ਇੰਗਲੈਂਡ ਦੇ ਸ਼ਹਿਰ ਸੋਲੀਹੁੱਲ ਦੇ ਨਵੇਂ ਮੇਅਰ ਵਜੋਂ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।