08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਮਿਸੀਸਾਗਾ ’ਚ ਫ਼ਿਲਮ ‘ਚਾਲੀ ਦਿਨ’ ਬਾਰੇ ਹੋਈ ਮਿਲਣੀ

ਅਜੀਤ ਡੈਸਕ 05-06-2026
ਟੋਰਾਂਟੋ, 4 ਜੂਨ (ਹਰਜੀਤ ਸਿੰਘ ਬਾਜਵਾ)-ਅਮਰੀਕਾ ‘ਚ ਵੱਸਦੇ ਪੇਸ਼ੇ ਵੱਜੋਂ ਡਾਕਟਰ ਤੇ ਨਾਮਵਰ ਲੇਖਕ ਡਾ. ਗੁਰਪ੍ਰੀਤ ਸਿੰਘ ਧੁੱਗਾ ਦੇ ਨਾਵਲ ‘ਚਾਲੀ ਦਿਨ’ ‘ਤੇ ਅਧਾਰਿਤ ਤੇ ਏਸੇ ਨਾਂਅ ‘ਚਾਲੀ ਦਿਨ’ ਨਾਲ ਬਣਾਈ ਪੰਜਾਬੀ ਫ਼ਿਲਮ ਸਬੰਧੀ ਨੇੜਲੇ ਸ਼ਹਿਰ ਮਿਸੀਸਾਗਾ ਦੀ ਹੇਜ਼ਲ ਮੈਕ-ਕਲਾਇਨ ਲਾਇਬ੍ਰੇਰੀ ਵਿਚਲੇ ਥੀਏਟਰ ਹਾਲ ‘ਚ ਪੱਤਰਕਾਰਾਂ ਤੇ ਕੁਝ ਸੁਹਿਰਦ ਲੋਕ ਨੇ ਮਿਲਣੀ ਕੀਤੀ। ਜਿੱਥੇ ਕਿ ਫ਼ਿਲਮ ਦੇ ਨਿਰਮਾਤਾ(ਪ੍ਰੋਡਿਊਸਰ) ਤੇ ਲੇਖਕ ਡਾ. ਗੁਰਪ੍ਰੀਤ ਸਿੰਘ ਧੁੱਗਾ, ਉੱਘੇ ਗੀਤਕਾਰ ਤੇ ਫ਼ਿਲਮ ਦੇ ਅਦਾਕਾਰ ਦੇਬੀ ਮਖ਼ਸੂਸਪੁਰੀ, ਪ੍ਰਸਿੱਧ ਫਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਤੇ ਫ਼ਿਲਮ ਦੇ ਡਿਸਟੀਬਿਊਟਰ ਸਮੀਰ ਪੰਨੂੰ ਹਾਜ਼ਰੀਨ ਦੇ ਰੂਬਰੂ ਹੋਏ। ਇਸ ਮੌਕੇ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਸਟੇਜ ਸਕੱਤਰ ਵੱਜੋਂ ਸਾਰਿਆਂ ਦੀ ਜਾਣ ਪਹਿਚਾਣ ਨਾਲ ਆਪਣੀ ਹਾਜ਼ਰੀ ਲੁਆਈ ਜਦੋਂ ਕਿ ਡਾ. ਬਲਵਿੰਦਰ ਤੇ ਹੋਰਨਾਂ ਵੱਲੋਂ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਪਹੁੰਚੇ ਮਹਿਮਾਨਾਂ ਨੇ ਹਰ ਇਕ ਪੰਜਾਬੀ ਨੂੰ ਇਹ ਫ਼ਿਲਮ ਸਿਨੇਮਾਂ ਘਰਾਂ ‘ਚ ਜਾ ਕੇ ਵੇਖਣ ਦੀ ਅਪੀਲ ਵੀ ਕੀਤੀ।
ਪਿਛਲੀ ਖ਼ਬਰ ਪੰਜਾਬੀ ਦਾ ਨਾਂਅ ਵਿਦੇਸ਼ੀ ਅਪਰਾਧੀਆਂ ਦੀ ਜਨਤਕ ਸੂਚੀ ’ਚ ਸ਼ਾਮਿਲ ਅਗਲੀ ਖ਼ਬਰ ਮੁਹਾਲੀ ਵਿਖੇ ਟੈਸਟ ਮੈਚ ਤੋਂ ਪਹਿਲਾਂ ਭਾਰਤ-ਅਫ਼ਗਾਨਿਸਤਾਨ ਟੀਮਾਂ ਨੇ ਕੀਤਾ ਅਭਿਆਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।