07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਦੱਖਣੀ ਆਸਟ੍ਰੇਲੀਆ ਦੇ ਮਿਡ ਨੌਰਥ ਵਿੱਚ 800 ਮੈਗਾਵਾਟ ਦਾ ਵਿਸ਼ਾਲ ਏ.ਆਈ. ਡਾਟਾ ਸੈਂਟਰ ਬਣੇਗਾ

ਅਜੀਤ ਡੈਸਕ 05-06-2026
ਐਡੀਲੇਡ, 4 ਜੂਨ (ਗੁਰਮੀਤ ਸਿੰਘ ਵਾਲੀਆ)ਦੱਖਣੀ ਆਸਟ੍ਰੇਲੀਆ ਦੇ ਮਿਡ ਨੌਰਥ ਖੇਤਰ ਲਈ ਇੱਕ ਵੱਡੀ ਉਪਲਬਧੀ ਵਜੋਂ ਏ.ਆਈ. ਅਤੇ ਡਾਟਾ ਸੈਂਟਰ ਖੇਤਰ ਦੀ ਅਗੇਤੀ ਕੰਪਨੀ ਇਰੇਨ ਲਿਮਿਟਿਡ ਨੇ ਬੁਰਰਾ ਅਤੇ ਮੋਰਗਨ ਦਰਮਿਆਨ ਬੁੰਨਡੇ ਵਿਖੇ 800 ਮੈਗਾਵਾਟ ਸਮਰੱਥਾ ਵਾਲਾ ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ.) ਡਾਟਾ ਸੈਂਟਰ ਕੈਂਪਸ ਸਥਾਪਤ ਕਰਨ ਦਾ ਐਲਾਨ ਕੀਤਾ ਹੈ।ਇਹ ਪ੍ਰਾਜੈਕਟ ਏਸ਼ੀਆ-ਪੈਸੀਫਿਕ ਖੇਤਰ ਦੇ ਸਭ ਤੋਂ ਵੱਡੇ ਡਾਟਾ ਸੈਂਟਰ ਵਿਕਾਸਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਕੰਪਨੀ ਅਨੁਸਾਰ ਨਿਰਮਾਣ ਦੌਰਾਨ 500 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ,ਜਦਕਿ ਪ੍ਰਾਜੈਕਟ ਚਾਲੂ ਹੋਣ ਤੋਂ ਬਾਅਦ 200 ਤੋਂ ਵੱਧ ਲੰਬੇ ਸਮੇਂ ਦੀਆਂ ਹੁਨਰਮੰਦ ਨੌਕਰੀਆਂ ਉਪਲਬਧ ਹੋਣ ਦੀ ਉਮੀਦ ਹੈ।ਗੋਇਡਰ ਕੌਂਸਲ ਦੇ ਮੇਅਰ ਬਿਲ ਗੇਭਾਰਡਟ ਨੇ ਕਿਹਾ ਕਿ ਇਹ ਪ੍ਰਾਜੈਕਟ ਖੇਤਰ ਦੀ ਅਰਥਵਿਵਸਥਾ ਲਈ ਗੇਮ ਚੇਂਜਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਭਾਈਚਾਰੇ ਵਿੱਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਇਸ ਨਾਲ ਮਿਡ ਨੌਰਥ ਵਿੱਚ ਨਵੇਂ ਵਿਕਾਸ ਦੇ ਮੌਕੇ ਪੈਦਾ ਹੋਣਗੇ।ਇਰੇਨ ਦੇ ਸਹਿ-ਸੰਸਥਾਪਕ ਅਤੇ ਸਹਿ-ਮੁੱਖ ਕਾਰਜਕਾਰੀ ਅਧਿਕਾਰੀ ਡੇਨੀਅਲ ਰੌਬਰਟਸ ਨੇ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਲਈ ਨਿੱਜੀ ਮਹੱਤਵ ਵੀ ਰੱਖਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਬਚਪਨ ਦਾ ਕੁਝ ਸਮਾਂ ਐਡੀਲੇਡ ਵਿੱਚ ਬਿਤਾਇਆ ਸੀ। ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਦੱਖਣੀ ਆਸਟ੍ਰੇਲੀਆ ਨੂੰ ਏਸ਼ੀਆ-ਪੈਸੀਫਿਕ ਖੇਤਰ ਦਾ ਮਹੱਤਵਪੂਰਨ ਤਕਨਾਲੋਜੀ ਅਤੇ ਨਵੀਨਤਾ ਕੇਂਦਰ ਬਣਾਉਣ ਵਿੱਚ ਮਦਦ ਕਰੇਗਾ।ਕੰਪਨੀ ਨੇ ਬੁੰਨਡੇ ਸਾਈਟ ਲਈ ਉੱਚ-ਵੋਲਟੇਜ ਬਿਜਲੀ ਟਰਾਂਸਮਿਸ਼ਨ ਕਨੈਕਸ਼ਨ ਸਮਝੌਤਾ ਵੀ ਹਾਸਲ ਕਰ ਲਿਆ ਹੈ, ਜਿਸ ਨਾਲ 800 ਮੈਗਾਵਾਟ ਤੱਕ ਦੀ ਸਮਰੱਥਾ ਨੂੰ ਸਹਿਯੋਗ ਮਿਲੇਗਾ। ਪ੍ਰਾਜੈਕਟ ਲਈ ਸ਼ੁਰੂਆਤੀ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ, ਜਦਕਿ ਬਿਜਲੀ ਸਪਲਾਈ 2028 ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਏ.ਆਈ. ਤਕਨਾਲੋਜੀ ਦੀ ਵਧਦੀ ਮੰਗ ਕਾਰਨ ਅਜਿਹੇ ਵੱਡੇ ਡਾਟਾ ਸੈਂਟਰਾਂ ਦੀ ਲੋੜ ਲਗਾਤਾਰ ਵੱਧ ਰਹੀ ਹੈ। ਦੱਖਣੀ ਆਸਟ੍ਰੇਲੀਆ ਦੀ ਊਰਜਾ ਸਮਰੱਥਾ ਅਤੇ ਮਜ਼ਬੂਤ ਡਿਜੀਟਲ ਕਨੈਕਟੀਵਿਟੀ ਇਸ ਪ੍ਰਾਜੈਕਟ ਨੂੰ ਖਾਸ ਮਹੱਤਵ ਦਿੰਦੀ ਹੈ।
ਪਿਛਲੀ ਖ਼ਬਰ ਵੇਲਜ਼ ‘ਚ ਟਾਟਾ ਸਟੀਲ ਦੇ ਪਲਾਂਟ ‘ਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਅਲਬਰਟਾ ਦੇ ਨਵੇਂ ਡਰਾਈਵਿੰਗ ਲਾਇਸੰਸ ‘ਚ ਵਿਅਕਤੀ ਸੰਬੰਧੀ ਹੋਵੇਗੀ ਸਾਰੀ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।