15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵੈਨਕੂਵਰ 'ਚ 9 ਅਗਸਤ ਨੂੰ ਮੁੜ ਖੁੱਲ੍ਹੇ ਆਸਮਾਨ ਹੇਠ ਹੋਵੇਗੀ ਰਾਤਰੀ ਦਾਅਵਤ

ਅਜੀਤ ਡੈਸਕ 06-06-2026
ਵੈਨਕੂਵਰ, 5 ਜੂਨ (ਮਲਕੀਤ ਸਿੰਘ)-ਵੈਨਕੂਵਰ ਦੀ ਮਸ਼ਹੂਰ ਖੁੱਲ੍ਹੇ ਆਸਮਾਨ ਹੇਠ ਕਰਵਾਈ ਜਾਣ ਵਾਲੀ ਰਾਤਰੀ ਦਾਅਵਤ 'ਡਿਨਰ ਐਨ ਬਲਾਂਕ' ਕਰੀਬ 18 ਮਹੀਨਿਆਂ ਦੇ ਲੰਬੇ ਅਰਸੇ ਤੋਂ ਬਾਅਦ ਹੁਣ ਫਿਰ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਜ਼ਿਕਰਯੋਗ ਹੈ ਕਿ ਵਿਲੱਖਣ ਤਰੀਕੇ ਦੀ ਇਸ ਦਾਅਵਤ ਵਿੱਚ ਹਿੱਸਾ ਲੈਣ ਵਾਲੇ ਸਾਰੇ ਮਹਿਮਾਨ ਸਫ਼ੈਦ ਪਹਿਰਾਵੇ ਪਾ ਕੇ ਇੱਕ ਗੁਪਤ ਸਥਾਨ 'ਤੇ ਇਕੱਠੇ ਹੁੰਦੇ ਹਨ | ਸਮਾਗਮ ਦੀ ਥਾਂ ਦਾ ਖੁਲਾਸਾ ਆਮ ਤੌਰ 'ਤੇ ਆਖ਼ਰੀ ਸਮੇਂ 'ਤੇ ਹੀ ਕੀਤਾ ਜਾਂਦਾ ਹੈ | ਇਹ ਰਵਾਇਤ ਦੁਨੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਲੋਕਪਿ੍ਯ ਹੈ ਅਤੇ ਵੈਨਕੂਵਰ ਵਿੱਚ ਵੀ ਇਸ ਨੂੰ ਵੱਡਾ ਹੁੰਗਾਰਾ ਮਿਲਦਾ ਰਿਹਾ ਹੈ | ਆਯੋਜਕਾਂ ਦਾ ਕਹਿਣਾ ਹੈ ਕਿ ਇਸ ਵਾਰ ਇਸ ਦਾਅਵਤ ਨੂੰ ਪਹਿਲਾਂ ਨਾਲੋਂ ਹੋਰ ਵਿਸ਼ੇਸ਼ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਦਾਆਵਤ 'ਚ ਸ਼ਾਮਲ ਹੋਣ ਵਾਲੇ ਲੋਕ ਆਪਣੇ ਮੇਜ਼, ਕੁਰਸੀਆਂ ਅਤੇ ਭੋਜਨ ਨਾਲ ਪਹੁੰਚਦੇ ਹਨ ਅਤੇ ਇੱਕ ਸ਼ਾਨਦਾਰ ਸਾਂਝੀ ਦਾਅਵਤ ਦਾ ਆਨੰਦ ਮਾਣਦੇ ਹਨ |

ਪਿਛਲੀ ਖ਼ਬਰ -ਫੀਫਾ ਵਿਸ਼ਵ ਕੱਪ- ਵੈਨਕੂਵਰ ਦੇ ਪ੍ਰਮੁੱਖ ਸਥਾਨਾ ਨੂੰ ਦਿੱਤਾ ਜਾ ਰਿਹਾ ਨਵਾਂ ਰੂਪ ਅਗਲੀ ਖ਼ਬਰ ਐਸ. ਆਈ. ਆਰ. ਸੰਬੰਧੀ ਸਪੈਸ਼ਲ ਕੈਂਪ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।