15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਗੁਰਦੀਪ ਸਿੰਘ ਚੱਗਰ ਦੀ 50ਵੀਂ ਬਰਸੀ ਮÏਕੇ ਸਾਊਥਾਲ 'ਚ ਯਾਦਗਾਰ ਮਾਰਚ

ਅਜੀਤ ਡੈਸਕ 06-06-2026
ਲੰਡਨ, 5 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-4 ਜੂਨ 1976 ਨੂੰ ਸਾਊਥਾਲ 'ਚ ਗੋਰੇ ਨÏਜਵਾਨਾਂ ਵੱਲੋਂ ਕਤਲ ਕੀਤੇ ਗਏ 18 ਸਾਲਾ ਵਿਦਿਆਰਥੀ ਗੁਰਦੀਪ ਸਿੰਘ ਚੱਗਰ ਦੀ 50ਵੀਂ ਬਰਸੀ ਮÏਕੇ ਭਾਈਚਾਰਕ ਸਦਭਾਵਨਾ ਮਾਰਚ ਕੱਢਿਆ ਗਿਆ¢ ਜਿਸ 'ਚ ਚੱਗਰ ਪਰਿਵਾਰ ਤੋਂ ਇਲਾਵਾ ਸੰਸਦ ਮੈਂਬਰ ਡੀਅਰਡਰਾ ਕੋਸਟਿਗਨ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਹਰਸੇਵ ਬੈਂਸ, ਕੌਂਸਲਰ ਕਮਲਪ੍ਰੀਤ ਕÏਰ, ਸੁਖਦੇਵ ਸਿੰਘ ਅÏਜਲਾ, ਸੁਖਵਿੰਦਰ ਸਿੰਘ ਸੁੱਖੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ¢ ਬੁਲਾਰਿਆਂ ਨੇ ਕਿਹਾ ਕਿ 70ਵਿਆਂ 'ਚ ਜਿਸ ਤਰ੍ਹਾਂ ਨਸਲਵਾਦ ਦਾ ਬੋਲਬਾਲਾ ਸੀ ਅੱਜ ਫਿਰ ਉਸੇ ਤਰ੍ਹਾਂ ਦੇ ਹਾਲਾਤ ਬਣਾਉਣ ਲਈ ਕੁਝ ਸਿਆਸੀ ਲੋਕ ਬਿਆਨਬਾਜ਼ੀ ਕਰ ਰਹੇ ਹਨ¢ ਬੁਲਾਰਿਆਂ ਨੇ ਕਿਹਾ ਕਿ ਚੱਗਰ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਨਸਲਵਾਦ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਮਿਲ ਕੇ ਯਤਨ ਕਰੀਏ¢ ਜ਼ਿਕਰਯੋਗ ਹੈ ਕਿ ਇਸ ਨਸਲੀ ਕਤਲ ਨੂੰ ਉਸ ਸਮੇਂ ਨਸਲੀ ਕਤਲ ਨਹੀਂ ਮੰਨਿਆ ਗਿਆ ਸੀ¢ ਪਰ ਇਸ ਤੋਂ ਬਾਅਦ ਘੱਟ ਗਿਣਤੀ ਖਾਸ ਤÏਰ 'ਤੇ ਭਾਰਤੀਆਂ ਨੇ ਖੁਦ ਦੀ ਰੱਖਿਆ ਲਈ ਲਾਮਬੰਦ ਹੋਣਾ ਸ਼ੁਰੂ ਕੀਤਾ ਤੇ ਨਸਲਵਾਦ ਤੋਂ ਛੁਟਕਾਰਾ ਪਾਇਆ¢
ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਤਲ ਕੀਤੇ ਗਏ ਨÏਜਵਾਨ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਾਊਥਹੈਂਪਟਨ 'ਚ ਸਿੱਖ ਭਾਈਚਾਰੇ ਦੇ ਆਗੂਆਂ ਸਮੇਤ ਵੱਖ-ਵੱਖ ਧਰਮਾ ਦੇ ਆਗੂਆਂ ਦੀ ਇਕੱਤਰਤਾ ਅਤੇ ਹੈਨਰੀ ਨÏਵਾਕ ਦੀ ਹੱਤਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।