24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਰਤਾਨੀਆ ਦੇ ਮਸ਼ਹੂਰ ਅਦਾਕਾਰ ਐਂਥਨੀ ਹੈੱਡ ਦਾ ਦਿਹਾਂਤ <br/>

ਅਜੀਤ ਡੈਸਕ 07-06-2026
ਲੈਸਟਰ (ਇੰਗਲੈਂਡ), 6 ਜੂਨ (ਸੁਖਜਿੰਦਰ ਸਿੰਘ ਢੱਡੇ)- ਟੈਲੀਵਿਜ਼ਨ ਅਤੇ ਫ਼ਿਲਮ ਜਗਤ ਦੇ ਮਸ਼ਹੂਰ ਬਰਤਾਨਵੀ ਅਦਾਕਾਰ ਐਂਥਨੀ ਹੈੱਡ ਦਾ 72 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ | ਪਰਿਵਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਉਹ ਨਿਮੋਨੀਆ ਕਾਰਨ ਪੈਦਾ ਹੋਈਆਂ ਪੇਚੀਦਗੀਆਂ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਸ਼ਾਂਤੀਪੂਰਵਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਮਨੋਰੰਜਨ ਜਗਤ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ | ਐਂਥਨੀ ਹੈੱਡ ਨੂੰ ਸਭ ਤੋਂ ਵੱਧ ਪ੍ਰਸਿੱਧੀ ਮਸ਼ਹੂਰ ਟੀਵੀ ਲੜੀ ਬਫੀ ਦ ਵੈਂਪਾਇਰ ਸਲੇਅਰ ਵਿੱਚ ਰੂਪਰਟ ਗਾਈਲਜ਼ ਦੀ ਭੂਮਿਕਾ ਨਾਲ ਮਿਲੀ ਸੀ | ਇਸ ਤੋਂ ਇਲਾਵਾ ਉਨ੍ਹਾਂ ਨੇ ਟੈਡ ਲਾਸੋ, ਮਰਲਿਨ, ਲਿਟਲ ਬਿ੍ਟੇਨ, ਡਾਕਟਰ ਹੂ ਅਤੇ ਦ ਆਇਰਨ ਲੇਡੀ ਸਮੇਤ ਕਈ ਪ੍ਰਸਿੱਧ ਟੀਵੀ ਪ੍ਰੋਗਰਾਮਾਂ ਅਤੇ ਫ਼ਿਲਮਾਂ ਵਿੱਚ ਯਾਦਗਾਰ ਭੂਮਿਕਾਵਾਂ ਨਿਭਾਈਆਂ | 1980 ਦੇ ਦਹਾਕੇ ਵਿੱਚ ਉਹ ਨੇਸਕਾਫੇ ਕੌਫੀ ਦੇ ਟੈਲੀਵਿਜ਼ਨ ਵਿਗਿਆਪਨਾਂ ਰਾਹੀਂ ਵੀ ਕਾਫ਼ੀ ਮਸ਼ਹੂਰ ਹੋਏ ਸਨ | ਉਨ੍ਹਾਂ ਦੀਆਂ ਧੀਆਂ ਐਮਿਲੀ ਅਤੇ ਡੇਜ਼ੀ ਹੈੱਡ ਨੇ ਕਿਹਾ ਕਿ ਆਪਣੇ ਪਿਤਾ ਦੀਆਂ ਧੀਆਂ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਰਹੀ ਹੈ ਅਤੇ ਉਨ੍ਹਾਂ ਨੇ ਆਪਣੇ ਕੰਮ ਰਾਹੀਂ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ | ਉਨ੍ਹਾਂ ਕਿਹਾ ਕਿ ਐਂਥਨੀ ਹੈੱਡ ਆਪਣੇ ਕੰਮ ਨਾਲ ਬੇਹੱਦ ਪਿਆਰ ਕਰਦੇ ਸਨ ਤੇ ਆਪਣੇ ਆਪ ਨੂੰ ਹਮੇਸ਼ਾ ਖੁਸ਼ਕਿਸਮਤ ਸਮਝਦੇ ਸਨ ਕਿ ਉਨ੍ਹੇਾਂ ਨੂੰ ਉਹ ਕਰਨ ਦਾ ਮੌਕਾ ਮਿਲਿਆ ਜੋ ਉਹ ਸਭ ਤੋਂ ਵੱਧ ਪਸੰਦ ਕਰਦੇ ਸਨ | ਉਨ੍ਹਾਂ ਦੇ ਦਿਹਾਂਤ ਨਾਲ ਅਦਾਕਾਰੀ ਜਗਤ ਨੇ ਇੱਕ ਪ੍ਰਤਿਭਾਸ਼ਾਲੀ ਅਤੇ ਸਤਿਕਾਰਯੋਗ ਕਲਾਕਾਰ ਗੁਆ ਲਿਆ ਹੈ |


ਤਸਵੀਰ- ਯੂ.ਕੇ. ਨਿਊਜ਼ 100


ਪਿਛਲੀ ਖ਼ਬਰ 'ਸਰਪੰਚ ਸਾਬ੍ਹ' ਦੇ ਹੱਥ ਟੀ-20 ਦੀ ਕਪਤਾਨੀ ਅਗਲੀ ਖ਼ਬਰ ਜਪਾਨ ਦੇ ਕਾਕਾਮਿਗਾਹਾਰਾ 'ਚ ਪੁਰਸ਼ ਅੰਡਰ-18 ਏਸ਼ੀਆ ਕੱਪ ਆਪਣੇ ਨਾਂਅ ਕਰਨ ਤੋਂ ਬਾਅਦ ਜੇਤੂ ਭਾਰਤੀ ਟੀਮ ਦੇ ਖ਼ਿਡਾਰੀ | ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।