25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਰੀ 'ਚ ਕਰਵਾਏ ਕਾਰ-ਮੁਕਤ ਮੇਲੇ ਦਾ ਲੋਕਾਂ ਨੇ

ਅਜੀਤ ਡੈਸਕ 08-06-2026
ਵੈਨਕੂਵਰ, 7 ਜੂਨ (ਮਲਕੀਤ ਸਿੰਘ)-ਸਰੀ ਦੇ ਨਿਊਟਨ ਟਾਊਨ ਸੈਂਟਰ ਵਿਚ ਆਯੋਜਿਤ ਕਾਰ-ਮੁਕਤ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ | ਦੁਪਹਿਰ ਤੋਂ ਸ਼ਾਮ ਤੱਕ ਚੱਲੇ ਇਸ ਮੇਲੇ ਵਿੱਚ ਪਰਿਵਾਰਾਂ, ਬੱਚਿਆਂ ਅਤੇ ਨੌਜਵਾਨਾਂ ਲਈ ਕਈ ਮਨੋਰੰਜਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ | ਮੇਲੇ ਵਿੱਚ ਸੰਗੀਤ, ਨਾਚ, ਖੇਡਾਂ, ਚੜ੍ਹਾਈ ਦੀ ਕੰਧ, ਆਦਿ ਤੋਂ ਇਲਾਵਾ ਖਾਣ-ਪੀਣ ਦੇ ਸਟਾਲਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ | ਆਯੋਜਕਾਂ ਮੁਤਾਬਕ ਇਸ ਮੇਲੇ ਦਾ ਉਦੇਸ਼ ਲੋਕਾਂ ਨੂੰ ਪੈਦਲ ਚੱਲਣ, ਸਾਈਕਲ ਚਲਾਉਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕੇ |




ਪਿਛਲੀ ਖ਼ਬਰ ਲੀਡਰਸ਼ਿਪ ਚੁਣÏਤੀ ਆਈ ਤਾਂ ਮੁਕਾਬਲਾ ਕਰਾਂਗਾ: ਸਟਾਰਮਰ ਅਗਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ 76ਵੀਂ ਬਰਸੀ ਸਬੰਧੀ ਇਟਲੀ ਦੇ ਕਿਆਂਪੋ ਗੁਰਦੁਆਰਾ ਸਾਹਿਬ ਵਿਖੇ ਸਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।