01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਰੀ 'ਚ ਅਕਾਲੀ ਦਲ ਦੇ ਵਰਕਰਾਂ ਦੀ ਇਕੱਤਰਤਾ -ਅਕਾਲੀ ਆਗੂਆਂ ਦੀ ਕੈਨੇਡਾ ਆਮਦ ਸਬੰਧੀ ਹੋਈਆਂ ਵਿਚਾਰਾਂ

ਅਜੀਤ ਡੈਸਕ 09-06-2026
ਵੈਨਕੂਵਰ, 8 ਜੂਨ (ਮਲਕੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਮਿਸ਼ਨ 2027' ਤਹਿਤ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਵਾਉਣ ਅਤੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਤੇ ਸੁਝਾਅ ਜਾਨਣ ਲਈ ਪਾਰਟੀ ਦੇ ਸੀਨੀਅਰ ਅਕਾਲੀ ਆਗੂਆਂ ਦਾ ਇਕ 10 ਮੈਂਬਰੀ ਵਫਦ 12 ਜੂਨ ਨੂੰ ਪੰਜਾਬ ਤੋਂ ਕੈਨੇਡਾ ਪਹੁੰਚੇਗਾ | ਉਹਨਾਂ ਦੇ ਸਵਾਗਤ ਅਤੇ ਬਿ੍ਟਿਸ਼ ਕੋਲੰਬੀਆ ਦੇ ਵੱਖ ਵੱਖ ਸ਼ਹਿਰਾਂ ਚ ਆਯੋਜਿਤ ਕੀਤੀਆਂ ਜਾਣ ਵਾਲੀਆਂ ਜਨਤਕ ਮਿਲਣੀਆ ਦੀ ਰੂਪ ਰੇਖਾ ਉਲੀਕਣ ਲਈ ਸਥਾਨਕ ਅਕਾਲੀ ਆਗੂਆਂ ਦੀ ਇੱਕ ਮੀਟਿੰਗ ਹੋਈ | ਇਸ ਮੀਟਿੰਗ 'ਚ ਪਾਰਟੀ ਦੇ ਯੂਥ ਆਗੂ ਸੁਖਪ੍ਰੀਤ ਸਿੰਘ ਮਾਹਲਾ, ਸਤਵੀਰ ਸਿੰਘ ਸੱਤਾ ਸੰਧੂ, ਪਵਨ ਗਰੋਵਰ ਅਜੀਤਵਾਲ, ਕਮਲਜੀਤ ਸਿੰਘ ਮੋਗਾ, ਕੁਲਦੀਪ ਸਿੰਘ ਦੌਲਤਪੁਰਾ, ਡਾ. ਸੁਰਿੰਦਰਪਾਲ ਸਿੰਘ ਔਲਖ, ਗੁਰਬਖਸ਼ ਸਿੰਘ ਬਾਗੀ ਸੰਘੇੜਾ, ਜੋਗਾ ਸਿੰਘ, ਜਸਕਰਨ ਸਿੰਘ ਢਿੱਲੋਂ, ਲਖਵੀਰ ਸਿੰਘ ਝੱਮਟ, ਵਿੱਕੀ ਧਾਲੀਵਾਲ, ਮਨਜੀਤ ਸਿੰਘ ਢੀਂਡਸਾ ਆਦਿ ਬੁਲਾਰਿਆਂ ਨੇ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਅਸਲ ਲੋਕ ਹਿਤੈਸ਼ੀ ਪਾਰਟੀ ਦੱਸਦਿਆਂ ਕਿਹਾ ਕਿ ਕੁਰਬਾਨੀਆਂ ਨਾਲ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇੱਕ ਅਜਿਹੀ ਸਿਆਸੀ ਪਾਰਟੀ ਹੀ, ਜੋ ਪੰਜਾਬ ਅਤੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਦੇ ਹਿਤਾਂ ਦੀ ਰਾਖੀ ਲਈ ਵਚਨਵੱਧ ਅਤੇ ਯਤਨਸ਼ੀਲ ਹੈ | ਆਗੂਆਂ ਨੇ ਅੱਗੇ ਦੱਸਿਆ ਕਿ 12 ਜੂਨ ਨੂੰ ਵੈਨਕੂਵਰ ਏਅਰਪੋਰਟ 'ਤੋਂ ਸਮੁੱਚੀ ਲੀਡਰਸ਼ਿਪ ਨੂੰ ਕਾਫਲੇ ਦੇ ਰੂਪ 'ਚ ਲਿਆਂਦਾ ਜਾਵੇਗਾ, ਉਪਰੰਤ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਅਰਦਾਸ ਅਤੇ ਸਨਮਾਨ ਸਮਾਰੋਹ ਉਪਰੰਤ 14 ਜੂਨ ਨੂੰ ਲੈਂਗਲੀ ਬੈਂਕੁਟ ਹਾਲ ਐਲਡਰਗਰੋਵ ਵਿਖੇ ਦੁਪਹਿਰ 2 ਵਜੇ ਸਮੁੱਚੀ ਲੀਡਰਸ਼ਿਪ ਨੂੰ ਪਾਰਟੀ ਵਰਕਰਾਂ ਦੇ ਰੂ-ਬਰੂ ਕਰਵਾਇਆ ਜਾਵੇਗਾ
ਪਿਛਲੀ ਖ਼ਬਰ ਫੋਰਟ ਸੇਂਟ ਜੌਨ ਵਿੱਚ 11ਵਾਂ ਸਾਲਾਨਾ ਮੇਲਾ ਕਰਵਾਇਆ ਗਿਆ ਅਗਲੀ ਖ਼ਬਰ ਸਿੱਖ ਫੈਡਰੇਸ਼ਨ (ਯੂ.ਕੇ.) ਵੱਲੋਂ ਹੈਨਰੀ ਨੋਵਾਕ ਦੀ ਮÏਤ, ਪੁਲਿਸ ਦੇ ਵਤੀਰੇ ਤੇ ਕਿਰਪਾਨ ਨੂੰ ਬਿਨਾਂ ਵਜ੍ਹਾ ਬਦਨਾਮ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।