01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਿ੍ਟਿਸ਼ ਕੋਲੰਬੀਆ 'ਚ ਬਾਈਕ ਹਾਦਸਿਆਂ ਵਿਚ ਚਿੰਤਾਜਨਕ ਵਾਧਾ -ਮÏਤਾਂ ਦੀ ਗਿਣਤੀ ਤਿੰਨ ਗੁਣਾ ਵਧੀ

ਅਜੀਤ ਡੈਸਕ 09-06-2026
ਵੈਨਕੂਵਰ, 8 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ ਵਿੱਚ ਇਸ ਬਸੰਤ ਰੁਤ ਦÏਰਾਨ ਬਾਈਕ ਹਾਦਸਿਆਂ ਕਾਰਨ ਹੋਣ ਵਾਲੀਆਂ ਮÏਤਾਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ | ਪ੍ਰਾਪਤ ਵੇਰਵਿਆਂ ਮੁਤਾਬਕ ਇਸ ਸਾਲ ਮਾਰਚ ਤੋਂ ਮਈ ਦਰਮਿਆਨ ਵੱਖ ਵੱਖ ਸੜਕਾਂ ਤੇ ਬਾਈਕ ਸਵਾਰਾਂ ਦੀਆਂ ਮÏਤਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਵਧੇਰੇ ਹੋਣੀ ਕਿਆਸੀ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਮÏਸਮ ਸੁਹਾਵਣਾ ਹੋਣ ਨਾਲ ਸੜਕਾਂ 'ਤੇ ਬਾਈਕ ਸਵਾਰਾਂ ਦੀ ਗਿਣਤੀ ਵਧ ਜਾਂਦੀ ਹੈ, ਜਿਸ ਕਾਰਨ ਹਾਦਸਿਆਂ ਦਾ ਖਤਰਾ ਵੀ ਵੱਧ ਜਾਂਦਾ ਹੈ¢ ਇਸ ਸਥਿਤੀ ਨੂੰ ਦੇਖਦਿਆਂ ਬਾਈਕ ਸਵਾਰਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ | ਬਾਈਕ ਸਿਖਲਾਈ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਸੜਕ 'ਤੇ ਨਿਕਲਣ ਤੋਂ ਪਹਿਲਾਂ ਸੁਰੱਖਿਆ ਸਾਜ਼ੋ-ਸਾਮਾਨ ਦੀ ਵਰਤੋਂ, ਗਤੀ ਸੀਮਾਵਾਂ ਦੀ ਪਾਲਣਾ ਅਤੇ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ¢ ਇਥੇ ਦੱਸਣ ਯੋਗ ਹੈ ਕਿ ਪਿਛਲੇ ਮਹੀਨੇ ਸਰੀ- ਡੈਲਟਾ ਦਰਮਿਆਨ ਵਾਪਰਿਆ ਇੱਕ ਅਜਿਹਿਆ ਹਾਦਸਾ ਇਨਾ ਭਿਆਨਕ ਸੀ ਕਿ ਬੇਕਾਬੂ ਹੋਈ ਬਾਈਕ ਟਰੈਫਿਕ ਲਾਈਟਾਂ ਤੇ ਜਾ ਟੰਗੀ ਸੀ ਜਿਸ ਦੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ |


ਪਿਛਲੀ ਖ਼ਬਰ -ਫੀਫਾ ਵਿਸ਼ਵ ਕੱਪ- ਵੈਨਕੂਵਰ ਦੇ ਸਮੁੰਦਰੀ ਕਿਨਾਰੇ ਨੇੜੇ ਲਗੇਗਾ ਫਿਲਮੀ ਮੇਲਾ ਅਗਲੀ ਖ਼ਬਰ ਪ੍ਰਬਦੀਪ ਕੌਰ ਸੰਘੇੜਾ 'ਸਪੋਰਟਸ ਹਾਲ ਆਫ ਫੇਮ' ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।