25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਾਂ ਦੀ ਹੱਤਿਆ ਕਰਨ ਵਾਲੀ ਧੀ ਨੂੰ 8 ਸਾਲ ਦੀ ਕੈਦ

ਅਜੀਤ ਡੈਸਕ 10-06-2026
ਲੈਸਟਰ (ਇੰਗਲੈਂਡ), 9 ਜੂਨ (ਸੁਖਜਿੰਦਰ ਸਿੰਘ ਢੱਡੇ)-ਆਪਣੀ 86 ਸਾਲਾ ਮਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ 64 ਸਾਲਾ ਸਟੇਫਾਨੀਆ ਗਲੋਵਕਾ ਨੂੰ ਬਿ੍ਸਟਲ ਕਰਾਊਨ ਕੋਰਟ ਨੇ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਇਸ ਮਾਮਲੇ ਨੂੰ ਬੇਹੱਦ ਦੁਖਦਾਈ ਤੇ ਅਸਾਧਾਰਨ ਕਰਾਰ ਦਿੱਤਾ | ਅਦਾਲਤ 'ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਵਿਲਟਸ਼ਾਇਰ ਦੇ ਡਿਵਾਈਜ਼ਜ਼ ਇਲਾਕੇ 'ਚ ਰਹਿਣ ਵਾਲੀ ਸਟੇਫਾਨੀਆ ਗਲੋਵਕਾ ਆਪਣੀ ਬਜ਼ੁਰਗ ਮਾਂ ਤਮਾਰਾ ਗਲੋਵਕਾ ਦੀ ਕਈ ਸਾਲਾਂ ਤੋਂ ਦੇਖਭਾਲ ਕਰ ਰਹੀ ਸੀ | ਕਿ੍ਸਮਸ ਦੀ ਰਾਤ ਉਸ ਨੇ ਆਪਣੀ ਮਾਂ ਲਈ ਉਸ ਦਾ ਮਨਪਸੰਦ ਭੋਜਨ ਤਿਆਰ ਕੀਤਾ, ਪਰ ਰਾਤ ਸਮੇਂ ਜਦੋਂ ਤਮਾਰਾ ਬਾਥਰੂਮ ਜਾਣ ਲਈ ਉੱਠੀ ਤਾਂ ਸਟੇਫਾਨੀਆ ਨੇ ਬੈਲਟ ਨਾਲ ਉਸ ਦਾ ਗਲਾ ਘੁੱਟ ਦਿੱਤਾ ਅਤੇ ਬਾਅਦ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ | ਕੁਝ ਘੰਟਿਆਂ ਬਾਅਦ ਉਸ ਨੇ ਖੁਦ 999 'ਤੇ ਫੋਨ ਕਰਕੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇੱਕ ਜੁਰਮ ਕੀਤਾ ਹੈ ਅਤੇ ਉਸ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ | ਮੌਕੇ 'ਤੇ ਪਹੁੰਚੀ ਪੁਲਿਸ ਨੇ ਬਜ਼ੁਰਗ ਮਹਿਲਾ ਨੂੰ ਮਿ੍ਤਕ ਹਾਲਤ ਵਿੱਚ ਪਾਇਆ | ਅਦਾਲਤ ਨੂੰ ਦੱਸਿਆ ਗਿਆ ਕਿ ਸਟੇਫਾਨੀਆ ਕਈ ਸਾਲਾਂ ਤੋਂ ਡਿਪਰੈਸ਼ਨ ਨਾਲ ਜੂਝ ਰਹੀ ਸੀ ਤੇ ਆਪਣੀ ਮਾਂ ਦੀ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਸੀ | ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦੀ ਮਾਂ ਦੁਨੀਆ ਵਿੱਚ ਇਕੱਲੇ ਸਨ ਅਤੇ ਉਹ ਹੁਣ ਇਸ ਸਥਿਤੀ ਨਾਲ ਨਜਿੱਠ ਨਹੀਂ ਸਕਦੀ ਸੀ | ਸਜ਼ਾ ਸੁਣਾਉਂਦੇ ਹੋਏ ਜੱਜ ਜੂਲੀਅਨ ਲੈਂਬਰਟ ਨੇ ਕਿਹਾ ਕਿ ਦੋਵਾਂ ਮਾਂ-ਧੀ ਇੱਕ-ਦੂਜੇ ਨਾਲ ਬੇਹੱਦ ਪਿਆਰ ਕਰਦੀਆਂ ਸਨ ਅਤੇ ਸਟੇਫਾਨੀਆ ਨੇ ਆਪਣੀ ਮਾਂ ਦੀ ਦੇਖਭਾਲ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਸੀ | ਉਨ•ਾਂ ਕਿਹਾ ਕਿ ਡਿਪਰੈਸ਼ਨ ਨੇ ਉਸ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਅਤੇ ਇਹ ਮਾਮਲਾ ਬਹੁਤ ਹੀ ਦੁਖਦਾਈ ਹੈ |


ਪਿਛਲੀ ਖ਼ਬਰ ਲੰਡਨ ਦੀ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਖ਼ੁਦਕੁਸ਼ੀ ਦਾ ਖ਼ਦਸ਼ਾ ਅਗਲੀ ਖ਼ਬਰ ਸਿੱਖ ਜਥੇਬੰਦੀਆਂ ਵਲੋਂ ਸ਼ਿਕਾਗੋ ਵਿਖੇ ਭਾਰਤੀ ਕੌਂਸਲੇਟ ਜਨਰਲ ਦਫ਼ਤਰ ਅੱਗੇ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।