ਲੰਡਨ, 9 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਹੀਥਰੋ ਹਵਾਈ ਅੱਡੇ ਨੇੜੇ ਹੋਏ ਸੜਕ ਹਾਦਸੇ 'ਚ 2 ਲੋਕਾਂ ਦੀ ਮÏਤ ਦੇ ਮਾਮਲੇ 'ਚ ਪੰਜਾਬੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਇਹ ਹਾਦਸਾ ਬੀਤੇ ਐਤਵਾਰ, 1 ਜੂਨ ਨੂੰ ਹਿਲਿੰਗਡਨ ਵਿੱਚ ਐਮ4 ਮੋਟਰਵੇਅ 'ਤੇ ਹੋਇਆ ਸੀ, ਜਿਸ ਵਿਚ ਇਕ ਕਾਲੇ ਰੰਗ ਦੀ ਬੀ.ਐਮ.ਡਬਲਿੳ.ੂ 320 ਆਈ ਤੇ ਇਕ ਚਿੱਟੇ ਰੰਗ ਦੀ ਗੋਲਫ ਕਾਰ ਸ਼ਾਮਲ ਸਨ | ਹਾਦਸੇ ਦÏਰਾਨ 63 ਸਾਲਾ ਮੁਹੰਮਦ ਹਗੀਲਾ ਦੀ ਮÏਕੇ 'ਤੇ ਹੀ ਮÏਤ ਹੋ ਗਈ | ਜਦਕਿ 62 ਸਾਲਾ ਦਿਲਜਾਨ ਹਗੀਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਸ਼ਨੀਵਾਰ, 6 ਜੂਨ ਨੂੰ ਉਨ੍ਹਾਂ ਦੀ ਵੀ ਮÏਤ ਹੋ ਗਈ | ਇਸ ਹਾਦਸੇ ਵਿੱਚ ਇੱਕ ਤੀਜਾ ਵਿਅਕਤੀ, ਜੋ ਕਿ 29 ਸਾਲਾ ਨÏਜਵਾਨ ਹੈ, ਵੀ ਜ਼ਖ਼ਮੀ ਹੋਇਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ | ਇਸ ਮਾਮਲੇ ਸਬੰਧੀ ਪੁਲਿਸ ਨੇ ਹੇਜ਼ ਦੇ ਮਿੰਟਰਨ ਵੇਅ ਦੇ ਰਹਿਣ ਵਾਲੇ 28 ਸਾਲਾ ਮਨਿੰਦਰ ਸਿੰਘ ਬਰਾੜ 'ਤੇ ਖ਼ਤਰਨਾਕ ਡਰਾਈਵਿੰਗ ਕਾਰਨ 2 ਮÏਤਾਂ ਕਰਨ, ਬਿਨਾਂ ਬੀਮੇ ਦੇ ਗੱਡੀ ਚਲਾਉਣ ਅਤੇ ਸੜਕ ਹਾਦਸੇ ਤੋਂ ਬਾਅਦ ਮÏਕੇ 'ਤੋਂ ਫ਼ਰਾਰ ਹੋਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਜਾਂਚ ਅਧਿਕਾਰੀ ਫਿਆਜ਼ ਜੰਜੂਆ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ, ਜਿਸ ਵਿੱਚ ਆਮ ਜਨਤਾ ਦੇ ਦੋ ਮੈਂਬਰਾਂ ਨੇ ਆਪਣੀ ਜਾਨ ਗਵਾਈ ਹੈ¢ ਉਹਨਾਂ ਨੇ ਮÏਕੇ ਦੇ ਗਵਾਹਾਂ ਨੂੰ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ | ਮੈਟਰੋਪੋਲੀਟਨ ਪੁਲਿਸ ਵੱਲੋਂ ਕੀਤੀ ਗਈ ਛਾਣਬੀਣ ਤੋਂ ਬਾਅਦ, ਸ਼ਨੀਵਾਰ 6 ਜੂਨ ਨੂੰ ਮਨਿੰਦਰ ਸਿੰਘ ਬਰਾੜ ਨੂੰ ਖ਼ਤਰਨਾਕ ਡਰਾਈਵਿੰਗ ਨਾਲ ਮÏਤ ਦਾ ਕਾਰਨ ਬਣਨ, ਹਾਦਸੇ ਤੋਂ ਬਾਅਦ ਨਾ ਰੁਕਣ, ਬਿਨਾਂ ਇੰਸ਼ੋਰੈਂਸ ਦੇ ਗੱਡੀ ਚਲਾਉਣ, ਲਾਪਰਵਾਹੀ ਨਾਲ ਗੱਡੀ ਚਲਾਉਣ, ਧੋਖਾਧੜੀ, ਚੋਰੀ ਦੀ ਗੱਡੀ ਚਲਾਉਣ ਅਤੇ ਵਾਹਨ ਚੋਰੀ ਕਰਨ ਦੇ ਸ਼ੱਕ ਦੇ ਅਧਾਰ 'ਤੇ ਗਿ੍ਫਤਾਰ ਕੀਤਾ ਹੈ |