25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਾਊਥਾਲ 'ਚ ਨÏਜਵਾਨ ਦਾ ਚਾਕੂ ਮਾਰ ਕੇ ਕਤਲ, ਪੁਲਿਸ ਵੱਲੋਂ 7 ਲੋਕ ਗਿ੍ਫ਼ਤਾਰ

ਅਜੀਤ ਡੈਸਕ 11-06-2026
ਲੰਡਨ, 10 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਦੀ ਨੋਰਥ ਰੋਡ 'ਤੇ ਅੱਜ ਬੁੱਧਵਾਰ, 10 ਜੂਨ 2026 ਦੀ ਤੜਕਸਾਰ ਹੋਈ ਚਾਕੂਬਾਜ਼ੀ ਦੀ ਇਕ ਦਰਦਨਾਕ ਘਟਨਾ ਤੋਂ ਬਾਅਦ ਮੈਟਰੋਪੋਲੀਟਨ ਪੁਲਿਸ ਦੇ ਸਪੈਸ਼ਲਿਸਟ ਕ੍ਰਾਈਮ ਕਮਾਂਡ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਹਮਲੇ ਵਿਚ ਇਕ ਨÏਜਵਾਨ ਦੀ ਮÏਤ ਹੋ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਤੇ ਲੰਡਨ ਐਂਬੂਲੈਂਸ ਸਰਵਿਸ ਨੂੰ ਬੁੱਧਵਾਰ ਰਾਤ ਦੇ ਕਰੀਬ 12:41 ਵਜੇ ਨੋਰਥ ਰੋਡ 'ਤੇ ਚਾਕੂ ਚੱਲਣ ਦੀ ਇਤਲਾਹ ਮਿਲੀ ਸੀ | ਮੌਕੇ 'ਤੇ ਪਹੁੰਚੀ ਪੁਲਿਸ ਨੂੰ 2 ਨÏਜਵਾਨ ਜ਼ਖਮੀ ਹਾਲਤ 'ਚ ਮਿਲੇ | ਉਨ੍ਹਾਂ 'ਚੋਂ ਇਕ 20-25 ਸਾਲ ਦੇ ਨÏਜਵਾਨ ਦੇ ਸਰੀਰ 'ਤੇ ਚਾਕੂ ਦੇ ਡੂੰਘੇ ਜ਼ਖਮ ਸਨ | ਮੈਡੀਕਲ ਟੀਮ ਦੀਆਂ ਤਾਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਮÏਕੇ 'ਤੇ ਹੀ ਮਿ੍ਤਕ ਐਲਾਨ ਦਿੱਤਾ ਗਿਆ | ਪੁਲਿਸ ਵੱਲੋਂ ਉਸਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਘਟਨਾ ਸਥਾਨ ਤੋਂ ਹੀ ਕਤਲ ਦੇ ਸ਼ੱਕ ਵਿਚ 7 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ 20 ਤੋਂ 40 ਸਾਲ ਦੇ ਵਿਚਕਾਰ ਹੈ | ਇਨ੍ਹਾਂ ਵਿਚੋਂ 6 ਮੁਲਜ਼ਮ ਪੁਲਿਸ ਹਿਰਾਸਤ 'ਚ ਹਨ, ਜਦਕਿ ਇਕ ਹੋਰ ਜ਼ਖਮੀ ਹਾਲਤ ਵਿਚ ਹਸਪਤਾਲ ਵਿੱਚ ਜ਼ੇਰੇ-ਇਲਾਜ਼ ਹੈ, ਜਿਸਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ | ਪੁਲਿਸ ਨੇ ਮਿ੍ਤਕ ਦਾ ਨਾਮ ਅਜੇ ਤੱਕ ਜਨਤਕ ਨਹੀਂ ਕੀਤਾ | ਜਾਂਚ ਦੀ ਅਗਵਾਈ ਕਰ ਰਹੇ ਡਿਟੈਕਟਿਵ ਚੀਫ਼ ਇੰਸਪੈਕਟਰ ਮੈਥਿਊ ਡੇਨਬੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਝਗੜਾ ਨੋਰਥ ਰੋਡ 'ਤੇ ਇਕ ਇਮਾਰਤ ਦੇ ਬਾਹਰ ਹੋਇਆ ਸੀ | ਇਲਾਕੇ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਵੱਡੀ ਨਾਕਾਬੰਦੀ ਕੀਤੀ ਗਈ ਹੈ | ਪੁਲਿਸ ਨੇ ਸਥਾਨਕ ਨਿਵਾਸੀਆਂ ਅਤੇ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਨਾਲ ਸੰਬੰਧਿਤ ਕੋਈ ਜਾਣਕਾਰੀ, ਸੀ.ਸੀ.ਟੀ.ਵੀ. , ਡੈਸ਼ਕੈਮ, ਜਾਂ ਡੋਰਬੈੱਲ ਫੁਟੇਜ ਹੋਵੇ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ |
ਪਿਛਲੀ ਖ਼ਬਰ 17 ਪ੍ਰਵਾਸੀਆਂ ਦੀ ਅਮਰੀਕੀ ਨਾਗਰਿਕਤਾ ਹੋਵੇਗੀ ਰੱਦ-ਨਿਆਂ ਵਿਭਾਗ ਅਗਲੀ ਖ਼ਬਰ ਹੈਵਰੀ ਨੋਵਾਕ ਦੀ ਹੱਤਿਆ ਤੋਂ ਬਾਅਦ ਦਹਿਸ਼ਤ ਵਿਚ ਬਰਤਾਨੀਆ ਦਾ ਸਿੱਖ ਭਾਈਚਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।