ਸੈਕਰਾਮੈਂਟੋ, 10 ਜੂਨ (ਹੁਸਨ ਲੜੋਆ ਬੰਗਾ)-ਅਮਰੀਕੀ ਨਿਆਂ ਵਿਭਾਗ ਨੇ 17 ਪ੍ਰਵਾਸੀਆਂ ਦੀਂ ਅਮਰੀਕੀ ਨਾਗਰਿਕਤਾ ਰੱਦ ਕਰਨ ਲਈ ਕਦਮ ਚੁੱਕਿਆ ਹੈ | ਨਿਆਂ ਵਿਭਾਗ ਨੇ ਕਿਹਾ ਹੈ ਕਿ ਉਸ ਨੇ ਜਿਨਸੀ ਸ਼ੋਸ਼ਣ,ਧੋਖਾਧੜੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਹੋਰ ਅਪਰਾਧਾਂ ਵਿੱਚ ਸ਼ਾਮਿਲ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤੇ ਹਨ¢ ਹੋਮਲੈਂਡ ਸੁਰੱਖਿਆ ਸਕੱਤਰ ਮਾਰਕਵੇਨ ਮੁਲਿਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਮਰੀਕੀ ਨਾਗਰਿਕਤਾ ਇੱਕ ਵਿਸ਼ੇਸ਼ ਅਧਿਕਾਰ ਹੈ, ਅਤੇ ਇਸ ਨੂੰ ਇਮਾਨਦਾਰੀ ਨਾਲ ਲਿਆ ਜਾਣਾ ਚਾਹੀਦਾ ਹੈ¢ ਜੇਕਰ ਤੁਸੀਂ ਇੱਥੇ ਆਉਂਦੇ ਹੋ, ਅਮਰੀਕੀ ਕਾਨੂੰਨਾਂ ਨੂੰ ਤੋੜਦੇ ਹੋ ਤੇ ਇਮੀਗ੍ਰੇਸ਼ਨ ਕਾਰਵਾਈਆਂ ਦÏਰਾਨ ਝੂਠ ਬੋਲਦੇ ਹੋ, ਤਾਂ ਤੁਸੀਂ ਉਸ ਵਿਸ਼ੇਸ਼ ਅਧਿਕਾਰ ਨੂੰ ਗੁਆ ਦਿੰਦੇ ਹੋ¢ ਇਨਾਂ 17 ਪ੍ਰਵਾਸੀਆਂ ਵਿੱਚ ਵੱਖ ਵੱਖ ਦੇਸ਼ਾਂ ਦੇ ਨਾਗਰਿਕ ਸ਼ਾਮਿਲ ਹਨ ਜਿਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਦੇਸ਼ ਨਿਕਾਲਾ ਦਿੱਤਾ ਜਾਵੇਗਾ¢ ਹਾਲਾਂ ਕਿ ਇਹ ਸਪਸ਼ਟ ਨਹੀਂ ਹੈ ਕਿ ਇਨਾਂ ਵਿੱਚ ਕੋਈ ਭਾਰਤੀ ਸ਼ਾਮਿਲ ਹੈ ਜਾਂ ਨਹੀਂ ਪਰੰਤੂ ਇਕ ਰਿਪੋਰਟ ਵਿਚ ਇਨਾਂ ਵਿਚ ਭਾਰਤੀਆਂ ਦੇ ਸ਼ਾਮਿਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ |
17 ਪ੍ਰਵਾਸੀਆਂ ਦੀ ਅਮਰੀਕੀ ਨਾਗਰਿਕਤਾ ਹੋਵੇਗੀ ਰੱਦ-ਨਿਆਂ ਵਿਭਾਗ
ਅਜੀਤ ਡੈਸਕ
11-06-2026