26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਚਾਲੀ ਦਿਨ ਫ਼ਿਲਮ ਦੀ ਟੀਮ ਦਾ ਆਸਟ੍ਰੇਲੀਆ 'ਚ ਭਰਵਾਂ ਸਵਾਗਤ

ਅਜੀਤ ਡੈਸਕ 11-06-2026
ਮੈਲਬੋਰਨ , 10 ਜੂਨ (ਪਰਮਵੀਰ ਸਿੰਘ ਆਹਲੂਵਾਲੀਆ)-ਪ੍ਰਸਿੱਧ ਲੇਖਕ ਡਾ. ਗੁਰਪ੍ਰੀਤ ਧੁੱਗਾ ਦੇ ਬਹੁਚਰਚਿਤ ਨਾਵਲ 'ਚਾਲੀ ਦਿਨ' 'ਤੇ ਆਧਾਰਿਤ ਬਣੀ ਪੰਜਾਬੀ ਫ਼ਿਲਮ 'ਚਾਲੀ ਦਿਨ' ਦੀ ਟੀਮ ਇਨ੍ਹਾਂ ਦਿਨਾਂ ਆਸਟ੍ਰੇਲੀਆ ਦੌਰੇ 'ਤੇ ਹੈ, ਜਿੱਥੇ ਵੱਖ-ਵੱਖ ਸ਼ਹਿਰਾਂ 'ਚ ਉਨ੍ਹਾਂ ਦਾ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਮੈਲਬਰਨ ਵਿਖੇ ਰੇਡੀਓ ਹਾਂਜੀ ਵੱਲੋਂ ਫ਼ਿਲਮ ਦੀ ਟੀਮ ਨਾਲ ਇਕ ਵਿਸ਼ੇਸ਼ ਮਿਲਣੀ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਜਾਬੀ ਫ਼ਿਲਮਾਂ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਸੈਂਕੜੇ ਪੰਜਾਬੀ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਏ | ਸਮਾਗਮ ਦÏਰਾਨ ਦਰਸ਼ਕਾਂ ਨੂੰ ਫ਼ਿਲਮ ਤੇ ਨਾਵਲ ਨਾਲ ਜੁੜੇ ਕਈ ਦਿਲਚਸਪ ਪਹਿਲੂਆਂ ਬਾਰੇ ਜਾਣਨ ਦਾ ਮÏਕਾ ਮਿਲਿਆ | ਇਸ ਮÏਕੇ ਜਾਣਕਾਰੀ ਦਿੰਦਿਆਂ ਰਣਜੋਧ ਸਿੰਘ ਨੇ ਦੱਸਿਆ ਕਿ ਲੋਕਾਂ 'ਚ ਨਾਵਲ 'ਚਾਲੀ ਦਿਨ' ਦੇ ਲੇਖਕ ਡਾ. ਗੁਰਪ੍ਰੀਤ ਧੁੱਗਾ, ਫ਼ਿਲਮ ਵਿੱਚ ਮੁੱਖ ਫ਼ਕੀਰ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਸਿੱਧ ਗਾਇਕ ਤੇ ਅਦਾਕਾਰ ਦੇਬੀ ਮਖਸੂਸਪੁਰੀ, ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਤੇ ਉਨ੍ਹਾਂ ਦੇ ਪੁੱਤਰ ਸੁਖਨ ਬੜੈਚ ਨੂੰ ਮਿਲਣ ਲਈ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ | ਸਮਾਗਮ 'ਚ ਫ਼ਿਲਮ ਦੇ ਡਾਇਰੈਕਟਰ ਤਰਨ ਜੱਗਪਾਲ ਨੇ ਵੀ ਸ਼ਿਰਕਤ ਕੀਤੀ ਤੇ ਫ਼ਿਲਮ ਦੇ ਨਿਰਮਾਣ ਨਾਲ ਜੁੜੀਆਂ ਕਈ ਯਾਦਗਾਰ ਘਟਨਾਵਾਂ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ 'ਚਾਲੀ ਦਿਨ' ਇਕ ਅਜਿਹੀ ਫ਼ਿਲਮ ਹੈ ਜੋ ਦਰਸ਼ਕਾਂ ਦੇ ਦਿਲਾਂ ਨੂੰ ਛੂਹੇਗੀ¢ ਜ਼ਿਕਰਯੋਗ ਹੈ ਕਿ ਤਰਨ ਜੱਗਪਾਲ 'ਰੱਬ ਦਾ ਰੇਡੀਓ' ਅਤੇ 'ਦਾਣਾ ਪਾਣੀ' ਵਰਗੀਆਂ ਸਫ਼ਲ ਪੰਜਾਬੀ ਫ਼ਿਲਮਾਂ ਨਾਲ ਵੀ ਜੁੜੇ ਰਹੇ ਹਨ | 'ਚਾਲੀ ਦਿਨ' ਪੰਜਾਬੀ ਸਾਹਿਤ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਵਿਚੋਂ ਇਕ ਹੈ, ਜਿਸ ਦੀਆਂ ਹੁਣ ਤੱਕ ਸਵਾ ਲੱਖ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ | ਫ਼ਿਲਮ ਦੀ ਟੀਮ ਨੇ ਭਰੋਸਾ ਜਤਾਇਆ ਕਿ ਜਿਵੇਂ ਪਾਠਕਾਂ ਨੇ ਨਾਵਲ ਨੂੰ ਭਰਪੂਰ ਪਿਆਰ ਦਿੱਤਾ ਹੈ, ਉਸੇ ਤਰ੍ਹਾਂ ਦਰਸ਼ਕ ਫ਼ਿਲਮ ਨੂੰ ਵੀ ਆਪਣਾ ਪਿਆਰ ਅਤੇ ਸਮਰਥਨ ਦੇਣਗੇ | ਇਸ ਮÏਕੇ ਬੋਲਦਿਆਂ ਡਾ. ਗੁਰਪ੍ਰੀਤ ਧੁੱਗਾ ਨੇ ਕਿਹਾ ਕਿ ਆਸਟ੍ਰੇਲੀਆ ਵਸਦੇ ਪੰਜਾਬੀਆਂ ਵੱਲੋਂ ਉਨ੍ਹਾਂ ਤੇ ਉਨ੍ਹਾਂ ਦੀ ਕਿਤਾਬ ਨੂੰ ਦਿੱਤਾ ਗਿਆ ਪਿਆਰ ਉਨ੍ਹਾਂ ਲਈ ਬੇਹੱਦ ਕੀਮਤੀ ਹੈ | ਉਨ੍ਹਾਂ ਆਸ ਪ੍ਰਗਟਾਈ ਕਿ 19 ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਚਾਲੀ ਦਿਨ' ਨੂੰ ਵੀ ਦਰਸ਼ਕ ਉਸੇ ਤਰ੍ਹਾਂ ਪਿਆਰ ਬਖ਼ਸ਼ਣਗੇ |
ਪਿਛਲੀ ਖ਼ਬਰ ਚਾਕੂ ਹਮਲੇ ਤੋਂ ਬਾਅਦ ਉੱਤਰੀ ਆਇਰਲੈਂਡ ਦੇ ਬੈਲਫਾਸਟ 'ਚ ਭੜਕੀ ਹਿੰਸਾ ਅਗਲੀ ਖ਼ਬਰ ਓਾਟਾਰੀਓ ਖਾਲਸਾ ਦਰਬਾਰ ਗੁਰੂਘਰ ਵਿਖੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।