26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਚਾਕੂ ਹਮਲੇ ਤੋਂ ਬਾਅਦ ਉੱਤਰੀ ਆਇਰਲੈਂਡ ਦੇ ਬੈਲਫਾਸਟ 'ਚ ਭੜਕੀ ਹਿੰਸਾ

ਅਜੀਤ ਡੈਸਕ 11-06-2026
-ਘਰਾਂ, ਕਾਰਾਂ ਤੇ ਬੱਸਾ ਨੂੰ ਲਗਾਈ ਅੱਗ, ਪ੍ਰਧਾਨ ਮੰਤਰੀ ਸਟਾਰਮਰ ਵਲੋਂ ਘਟਨਾ ਦੀ ਨਿੰਦਾ
ਲੈਸਟਰ (ਇੰਗਲੈਂਡ), 10 ਜੂਨ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਉੱਤਰੀ ਆਇਰਲੈਂਡ ਦੀ ਰਾਜਧਾਨੀ ਬੈਲਫਾਸਟ'ਚ ਇਕ ਵਿਅਕਤੀ 'ਤੇ ਹੋਏ ਚਾਕੂ ਹਮਲੇ ਤੋਂ ਬਾਅਦ ਮੰਗਲਵਾਰ ਰਾਤ ਵੱਡੇ ਪੱਧਰ 'ਤੇ ਹਿੰਸਾ ਭੜਕ ਉੱਠੀ, ਜਿਸ ਦÏਰਾਨ ਕਈ ਘਰਾਂ, ਕਾਰਾਂ ਤੇ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ, ਜਦਕਿ ਕਈ ਪਰਿਵਾਰਾਂ ਨੂੰ ਆਪਣੀ ਜਾਨ ਬਚਾਉਣ ਲਈ ਘਰ ਛੱਡਣੇ ਪਏ | ਪੁਲਿਸ ਅਨੁਸਾਰ ਸੋਮਵਾਰ ਰਾਤ ਉੱਤਰੀ ਬੈਲਫਾਸਟ ਦੇ ਕਿਨੇਅਰਡ ਐਵੇਨਿਊ ਇਲਾਕੇ ਵਿਚ ਹੋਏ ਚਾਕੂ ਹਮਲੇ ਵਿਚ 40 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਇਸ ਮਾਮਲੇ ਵਿਚ 30 ਸਾਲਾ ਸੁਡਾਨੀ ਮੂਲ ਦੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਮੁਤਾਬਕ ਦੋਸ਼ੀ 2023 ਵਿਚ ਪੈਰਿਸ ਤੋਂ ਡਬਲਿਨ ਆਇਆ ਸੀ ਅਤੇ ਬਾਅਦ ਵਿਚ ਆਇਰਲੈਂਡ ਸਰਹੱਦ ਰਾਹੀਂ ਉੱਤਰੀ ਆਇਰਲੈਂਡ ਪਹੁੰਚਿਆ, ਜਿੱਥੇ ਉਸ ਨੇ ਸ਼ਰਨ ਮੰਗੀ ਸੀ ਤੇ ਉਸ ਨੂੰ 2028 ਤੱਕ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ | ਇਸ ਘਟਨਾ ਤੋਂ ਬਾਅਦ ਕਈ ਇਲਾਕਿਆਂ ਵਿਚ ਪ੍ਰਦਰਸ਼ਨ ਸ਼ੁਰੂ ਹੋਏ ਜੋ ਦੇਰ ਰਾਤ ਹਿੰਸਕ ਰੂਪ ਧਾਰ ਗਏ | ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ | ਜਦਕਿ ਪ੍ਰਧਾਨ ਮੰਤਰੀ ਕੀਰ ਸਟਾਰਮ ਨੇ ਘਟਨਾ ਦੀ ਸਖਞਤ ਨਿੰਦਾ ਕੀਤੀ ਤੇ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੀ ਪੂਰੀ ਸਖ਼ਤੀ ਦਾ ਸਾਹਮਣਾ ਕਰਨਾ ਪਵੇਗਾ |
ਪਿਛਲੀ ਖ਼ਬਰ ਨੋਵਾਕ ਹੱਤਿਆ ਮਾਮਲੇ ਦੀ ਕੌਂਸਲਰ ਵਿਕਰਮ ਸਿੰਘ ਗਰੇਵਾਲ ਵੱਲੋਂ ਨਿੰਦਾ ਅਗਲੀ ਖ਼ਬਰ ਚਾਲੀ ਦਿਨ ਫ਼ਿਲਮ ਦੀ ਟੀਮ ਦਾ ਆਸਟ੍ਰੇਲੀਆ 'ਚ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।