ਨੋਵਾਕ ਹੱਤਿਆ ਮਾਮਲੇ ਦੀ ਕੌਂਸਲਰ ਵਿਕਰਮ ਸਿੰਘ ਗਰੇਵਾਲ ਵੱਲੋਂ ਨਿੰਦਾ
ਅਜੀਤ ਡੈਸਕ
11-06-2026
ਲੰਡਨ, 10 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੈਨਰੀ ਨੋਵਾਕ ਦੀ ਹੱਤਿਆ ਦੀ ਨਿੰਦਾ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਹੰਸਲੋ ਦੇ ਕੌਂਸਲਰ ਵਿਕਰਮ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅਦਾਲਤ ਨੇ ਦੋਸ਼ੀ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਲੇਕਿਨ ਇਸ ਦੇ ਬਾਵਜੂਦ ਕੁਝ ਲੋਕ ਸਿਆਸੀ ਲਾਹਾ ਲੈਣ ਲਈ ਸਿੱਖ ਭਾਈਚਾਰੇ ਨੂੰ ਅਤੇ ਖਾਸ ਤੌਰ 'ਤੇ ਕ੍ਰਿਪਾਨ ਨੂੰ ਮੁੱਦਾ ਬਣਾ ਕੇ ਗਲਤ ਪ੍ਰਚਾਰ ਕਰ ਰਹੇ ਹਨ | ਕੌਂਸਲਰ ਗਰੇਵਾਲ ਨੇ ਕਿਹਾ ਕਿ ਅਦਾਲਤ ਸਪਸ਼ਟ ਕਰ ਚੁੱਕੀ ਹੈ ਕਿ ਦੋਸ਼ੀ ਵੱਲੋਂ ਵਰਤਿਆ ਗਿਆ ਹਥਿਆਰ ਕ੍ਰਿਪਾਨ ਨਹੀਂ ਸੀ | ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਵੀ ਅਜੇਹਾ ਮਾਮਲਾ ਸਾਹਮਣੇ ਨਹੀਂ ਆਇਆ | ਫਿਰ ਵੀ ਕ੍ਰਿਪਾਨ 'ਤੇ ਸਵਾਲ ਕਿਉਂ ਉਠਾਏ ਜਾ ਰਹੇ ਹਨ? ਉਹਨਾਂ ਕਿਹਾ ਕਿ ਵਿਸ਼ਵ ਯੁੱਧਾਂ ਤੋਂ ਲੈ ਕੇ ਹੁਣ ਤੱਕ ਇਤਿਹਾਸ ਗਵਾਹ ਹੈ ਕਿ ਬਰਤਾਨੀਆਂ ਨੂੰ ਖੜ੍ਹਾ ਕਰਨ ਲਈ ਸਿੱਖਾਂ ਦਾ ਵੱਡਾ ਯੋਗਦਾਨ ਰਿਹਾ ਹੈ | ਹਰ ਖੇਤਰ 'ਚ ਸਿੱਖਾਂ ਨੇ ਬਰਤਾਨੀਆਂ ਵਿਚ ਅੱਗੇ ਹੋ ਕੇ ਸੇਵਾਵਾਂ ਦਿੱਤੀਆਂ ਹਨ | ਕਰੋਨਾ ਵਿੱਚ ਗੁਰਦੁਆਰਿਆਂ ਵੱਲੋਂ, ਸਿੱਖਾਂ ਵੱਲੋਂ ਹਰ ਲਗਾਏ ਗਏ ਲੰਗਰਾਂ ਦੀਆਂ ਸੁਰਖੀਆਂ ਨਾਲ ਉਸ ਸਮੇਂ ਦਾ ਮੀਡੀਆ ਭਰਿਆ ਪਿਆ ਹੈ | ਲੇਕਨ ਫਿਰ ਵੀ ਕੁਝ ਲੋਕ ਭਾਈਚਾਰਕ ਵੰਡੀਆਂ ਪਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ | ਕੌਂਸਲਰ ਗਰੇਵਾਲ ਨੇ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ, ਇਹ ਨੋਵਾਕ ਪਰਿਵਾਰ ਲਈ ਬਹੁਤ ਦੁੱਖਦਾਈ ਪਲ ਹਨ, ਅਜੇਹਾ ਨਹੀਂ ਵਾਪਰਨਾ ਚਾਹੀਦਾ ਸੀ |