11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕੈਨੇਡਾ 'ਚ ਭਾਰਤੀ ਦੂਤਾਵਾਸ ਦੇ ਹਵਾਲੇ ਨਾਲ ਲੋਕਾਂ ਨੂੰ ਫਰਾਡ ਕਾਲਾਂ ਕਰਨ ਦਾ ਸਿਲਸਿਲਾ ਜਾਰੀ <br/>

ਅਜੀਤ ਡੈਸਕ 12-06-2026
ਟੋਰਾਂਟੋ, 11 ਜੂਨ (ਸਤਪਾਲ ਸਿੰਘ ਜÏਹਲ)-ਕੈਨੇਡਾ 'ਚ ਬੀਤੇ ਕੁਝ ਮਹੀਨਿਆਂ ਤੋਂ ਭਾਰਤੀ ਮੂਲ ਦੇ ਲੋਕਾਂ ਨਾਲ ਧੋਖਾਧੜੀ ਕਰਨ ਲਈ ਦੇਸ਼ ਤੇ ਵਿਦੇਸ਼ਾਂ ਤੋਂ ਠੱਗਾਂ ਵਲੋਂ ਦੂਤਾਵਾਸਾਂ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਟੈਲੀਫੋਨ ਕੀਤੇ ਜਾ ਰਹੇ ਹਨ ਤੇ ਅਜਿਹੇ ਵਰਤਾਰੇ ਵਿਚ ਭਾਰਤੀ ਦੂਤ ਅਧਿਕਾਰੀਆਂ ਦੇ ਨਾਮ ਤੇ ਟੈਲੀਫੋਨ ਨੰਬਰ ਵੀ ਵਰਤੇ ਜਾਂਦੇ ਹਨ | ਮਿਲੀ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਪੱਧਰ 'ਤੇ ਮੁੱਖ ਤÏਰ 'ਤੇ ਟੈਲੀਫੋਨ ਤੇ ਈ-ਮੇਲ ਰਾਹੀਂ ਸਰਗਰਮ ਗਰੋਹਾਂ (ਫਰਾਡ ਕਾਲ ਸੈਂਟਰਾਂ) ਦੇ ਕਰਿੰਦਿਆਂ ਵਲੋਂ ਦੂਤਾਵਾਸਾਂ ਤੇ ਕੌਂਸਲਖਾਨਿਆਂ ਦੀਆਂ ਅਧਿਕਾਰਤ ਵੈਬਸਾਈਟਾਂ ਤੋਂ ਅਧਿਕਾਰੀਆਂ ਦੇ ਨਾਮ ਤੇ ਟੈਲੀਫੋਨ ਲੈ ਕੇ ਲੋਕਾਂ ਨੂੰ ਉਨ੍ਹਾਂ ਦੇ ਨਾਮ ਵਰਤ ਕੇ ਟੈਲੀਫੋਨ ਕੀਤੇ ਜਾਂਦੇ ਹਨ | ਇਹ ਵੀ ਕਿ ਤਕਨੀਕ ਦੀ ਦੁਰਵਰਤੋਂ ਨਾਲ ਸਕਰੀਨ ਉੱਪਰ ਦੂਤਾਵਾਸ ਦੇ ਅਸਲੀ ਨੰਬਰ ਡਿਸਪਲੇ ਕੀਤੇ ਜਾਂਦੇ ਹਨ ਜਿਸ ਤੋਂ ਵਿਅਕਤੀ ਦੇ ਮਨ 'ਚ ਅਕਸਰ ਯਕੀਨ ਹੋ ਜਾਂਦਾ ਹੈ ਕਿ ਫੋਨ ਦੂਤਾਵਾਸ ਦੇ ਅਧਿਕਾਰੀ ਕਰ ਰਹੇ ਹਨ | ਫੋਨ ਕਰਨ ਵਾਲੇ ਠੱਗਾਂ ਵਲੋਂ ਅਜਿਹੇ ਮਨਘੜਤ ਬਿਰਤਾਂਤ ਸਿਰਜ ਲਏ ਜਾਂਦੇ ਹਨ ਜਿਸ ਵਿਚ ਕਾਲ ਕਰਨ ਵਾਲੇ ਵਲੋਂ ਆਖਿਆ ਜਾਂਦਾ ਕਿ ਅਸੀਂ ਐਂਮਬੈਸੀ ਤੋਂ ਬੋਲ ਰਹੇ ਹਾਂ ਭਾਰਤ ਵਿਚ ਤੁਹਾਡੇ ਵੀਜਾ ਜਾਂ ਓ.ਸੀ.ਆਈ. ਵਗੈਰਾ ਦੀ ਅਰਜੀ 'ਚ ਗਲਤ ਜਾਣਕਾਰੀ ਭਰੀ ਗਈ ਸੀ ਜਿਸ ਦੀ ਜਾਂਚ ਚੱਲ ਰਹੀ ਹੈ ਜਿਸ ਕਰਕੇ ਹੋਰ ਜਾਣਕਾਰੀ ਤੇ ਫੀਸ ਚਾਹੀਦੀ ਹੈ | ਫੋਨ ਨਾ ਕੱਟਣ, ਕਿਸੇ ਨੂੰ ਨਾ ਦੱਸਣ ਤੇ ਕਾਰਵਾਈ ਤੋਂ ਬਚਣ ਲਈ ਪੈਸੇ ਤੁਰੰਤ ਭੇਜਣ ਨੂੰ ਕਿਹਾ ਜਾਂਦਾ ਹੈ | ਟੋਰਾਂਟੋ ਵਿਖੇ ਭਾਰਤ ਦੇ ਕੌਂਸਲਖਾਨੇ ਵਲੋਂ ਬੀਤੀ 7 ਫਰਵਰੀ ਤੇ ਬੀਤੇ ਕੱਲ੍ਹ ਇਕ ਵਾਰ ਫਿਰ ਇਸ ਬਾਰੇ ਆਪਣਾ ਬਿਆਨ ਵੀ ਜਾਰੀ ਕੀਤਾ ਗਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਭਾਰਤੀ ਕੌਂਸਲਖਾਨੇ ਦੇ ਅਧਿਕਾਰੀ ਅਜਿਹੇ ਮਾਮਲਿਆਂ ਵਿਚ ਸ਼ਾਮਿਲ ਨਹੀਂ ਹੁੰਦੇ | ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਅਜਿਹੇ ਫੋਨ ਨਹੀਂ ਸੁਣਨੇ ਚਾਹੀਦੇ | ਆਪਣੀ ਨਿੱਜੀ ਜਾਣਕਾਰੀ (ਪਾਸਪੋਰਟ ਜਾਂ ਹੋਰ ਦਸਤਾਵੇਜ਼ਾਂ ਦੇ ਵਿਸਥਾਰ, ਜਨਮ ਤਰੀਕ ਪਤਾ ਵਗੈਰਾ) ਇਸ ਤਰ੍ਹਾਂ ਦੇ ਕਾਲਰਾਂ ਨੂੰ ਨਹੀਂ ਦੱਸੀ ਜਾਣੀ ਚਾਹੀਦੀ ਤੇ ਨਾ ਹੀ ਪੈਸੇ ਭੇਜਣੇ ਚਾਹੀਦੇ ਹਨ | ਇਸ ਦੇ ਉਲਟ, ਭੁਲੇਖਾ ਪਾਊ ਟੈਲੀਫੋਨ ਇਕਦਮ ਕੱਟ ਕੇ ਦੂਤਾਵਾਸ ਜਾਂ ਕੌਂਸਲਖਾਨੇ ਦੇ ਅਸਲੀ ਨੰਬਰ ਤੇ ਆਪ ਫੋਨ ਕਰ ਲਿਆ ਜਾਣਾ ਚਾਹੀਦਾ ਹੈ ਤਾਂ ਸੱਚਾਈ ਸਾਹਮਣੇ ਆ ਜਾਂਦੀ ਹੈ | ਇਸ ਦੇ ਨਾਲ ਹੀ ਅਜਿਹੀ ਫੋਨ ਕਾਲ ਬਾਰੇ ਕੈਨੇਡਾ ਦੇ ਐਂਟੀਫਰਾਡ ਸੈਂਟਰ ਤੇ ਨੇੜਲੇ ਪੁਲਿਸ ਸਟੇਸ਼ਨ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ | ਜੇਕਰ ਕਿਸੇ ਅਰਜੀ ਦੇ ਸਬੰਧ 'ਚ ਅਰਜੀਕਰਤਾ ਤੋਂ ਹੋਰ ਜਾਣਕਾਰੀ, ਦਸਤਾਵੇਜ਼, ਜਾਂ ਫੀਸ ਲੋੜੀਂਦਾ ਹੋਵੇ ਤਾਂ ਦੂਤਾਵਾਸ ਦੇ ਅਧਿਕਾਰੀਆਂ ਵਲੋਂ ਆਪਣੇ ਅਧਿਕਾਰਤ ਈ-ਮੇਲ ਡੁਮੇਨ ਰਾਹੀਂ ਸੂਚਨਾ ਭੇਜੀ ਜਾਂਦੀ ਹੈ ਪਰ ਟੈਲੀਫੋਨ ਰਾਹੀਨ ਪੈਸੇ ਕਦੀ ਵੀ ਨਹੀਂ ਮੰਗਵਾਏ ਜਾਂਦੇ |

ਪਿਛਲੀ ਖ਼ਬਰ ਬੋਸਟਨ, ਮੈਸੇਚਿਉਸੇਟਸ 'ਚ ਬੋਸਟਨ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਫਰਾਂਸ ਦੇ ਕਾਇਲੀਅਨ ਮਬਾਪੇ ਤੇ ਹੋਰ ਖ਼ਿਡ... ਅਗਲੀ ਖ਼ਬਰ ਨਵੀਂ ਦਿੱਲੀ ਵਿਖੇ ਫ਼ਿਲਮ 'ਕੈਰੀ ਅÏਨ ਜੱਟਾ 4' ਦੇ ਪ੍ਰਚਾਰ ਪ੍ਰੋਗਰਾਮ ਦੌਰਾਨ ਅਦਾਕਾਰ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।