24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਮਹਿੰਗਾਈ ਨੇ ਨਿਊਯਾਰਕ ਦੇ ਲੋਕਾਂ ਦਾ ਲੱਕ ਤੋੜਿਆ, 2-2 ਨੌਕਰੀਆਂ ਕਰਨ ਲਈ ਮਜਬੂਰ

ਅਜੀਤ ਡੈਸਕ 17-06-2026
ਨਿਊਯਾਰਕ, 16 ਜੂਨ (ਰਾਜੂ ਸਹਿਬਾਜ਼ਪੁਰਾ)-ਨਿਊਯਾਰਕ ‘ਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਘਰਾਂ ਦੇ ਕਿਰਾਏ, ਬਿਜਲੀ, ਗੈਸ, ਪੈਟਰੋਲ, ਕਰਿਆਨੇ ਅਤੇ ਬੀਮੇ ਦੇ ਵਧਦੇ ਖਰਚਿਆਂ ਕਾਰਨ ਹਜ਼ਾਰਾਂ ਪਰਿਵਾਰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੋ-ਦੋ ਨੌਕਰੀਆਂ ਕਰਨ ਲਈ ਮਜਬੂਰ ਹੋ ਗਏ ਹਨ। ਆਰਥਿਕ ਮਾਹਿਰਾਂ ਮੁਤਾਬਕ ਨਿਊਯਾਰਕ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਕਿਰਾਏ ਵਿੱਚ 20 ਤੋਂ 35 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਖਾਣ-ਪੀਣ ਅਤੇ ਕਰਿਆਨੇ ਦੀਆਂ ਵਸਤੂਆਂ ਦੀਆਂ ਕੀਮਤਾਂ 15 ਤੋਂ 25 ਫੀਸਦੀ ਤੱਕ ਵਧੀਆਂ ਹਨ, ਜਦਕਿ ਬਿਜਲੀ ਦੇ ਬਿੱਲਾਂ ਵਿਚ 10 ਤੋਂ 20 ਫੀਸਦੀ ਅਤੇ ਕੁਦਰਤੀ ਗੈਸ ਦੇ ਖਰਚਿਆਂ ਵਿੱਚ 15 ਤੋਂ 30 ਫੀਸਦੀ ਤੱਕ ਵਾਧਾ ਹੋਇਆ ਹੈ। ਕਾਰ ਬੀਮੇ ਦੀਆਂ ਦਰਾਂ ਵੀ 15 ਤੋਂ 30 ਫੀਸਦੀ ਤੱਕ ਵਧ ਚੁੱਕੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਉਤਾਰ-ਚੜ੍ਹਾਅ ਕਾਰਨ ਆਵਾਜਾਈ ਦਾ ਖਰਚਾ 5 ਤੋਂ 15 ਫੀਸਦੀ ਤੱਕ ਵਧਿਆ ਹੈ। ਇਸ ਦੇ ਨਾਲ ਹੀ ਸਿਹਤ ਸੇਵਾਵਾਂ, ਬੱਚਿਆਂ ਦੀ ਦੇਖਭਾਲ ਅਤੇ ਹੋਰ ਘਰੇਲੂ ਲੋੜਾਂ ਦੀ ਲਾਗਤ ਵੀ ਲਗਾਤਾਰ ਵਧ ਰਹੀ ਹੈ। ਵਧੇ ਹੋਏ ਬਿਜਲੀ ਅਤੇ ਗੈਸ ਬਿੱਲਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਕਈ ਪਰਿਵਾਰ ਸਮੇਂ ਸਿਰ ਬਿੱਲ ਅਦਾ ਕਰਨ ਵਿੱਚ ਅਸਮਰੱਥ ਹਨ ਅਤੇ ਯੂਟਿਲਿਟੀ ਕੰਪਨੀਆਂ ਵੱਲੋਂ ਬਕਾਇਆ ਰਕਮ ਸਬੰਧੀ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਖਪਤਕਾਰ ਹੱਕਾਂ ਨਾਲ ਜੁੜੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਮਹਿੰਗਾਈ ਦਾ ਸਭ ਤੋਂ ਵੱਧ ਅਸਰ ਘੱਟ ਅਤੇ ਮੱਧਮ ਆਮਦਨ ਵਾਲੇ ਪਰਿਵਾਰਾਂ ‘ਤੇ ਪੈ ਰਿਹਾ ਹੈ। ਕਈ ਨਿਊ ਯੌਰਕ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਇੱਕ ਨੌਕਰੀ ਨਾਲ ਘਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਜਾਂਦਾ ਸੀ, ਪਰ ਹੁਣ ਸ਼ਾਮ ਨੂੰ ਅਤੇ ਹਫ਼ਤੇ ਦੇ ਅਖੀਰ ਵਿੱਚ ਕੰਮ ਤੋ ਛੁੱਟੀ ਵਾਲੇ ਦਿਨ ਵਾਧੂ ਕੰਮ ਕਰਨਾ ਮਜ਼ਬੂਰੀ ਬਣ ਗਿਆ ਹੈ। ਅਪਣੇ ਖਰਚੇ ਕਾਬੂ ਰੱਖਣ ਲਈ ਵੱਖ ਵੱਖ ਤਰ੍ਹਾਂ ਦੇ ਹੀਲੇ ਵਸੀਲੇ ਵਰਤ ਰਹੇ ਨੇ ਜੀਵੇ ਕਿ ਰਾਈਡ-ਸ਼ੇਅਰਿੰਗ, ਡਿਲੀਵਰੀ ਅਤੇ ਪਾਰਟ-ਟਾਈਮ ਨੌਕਰੀਆਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਦੇਖਿਆ ਜਾ ਰਿਹਾ ਹੈ। ਅਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਊਰਜਾ ਦੀਆਂ ਕੀਮਤਾਂ ਅਤੇ ਵਿਆਜ ਦਰਾਂ ਵਿੱਚ ਕਮੀ ਆਉਂਦੀ ਹੈ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਕੁਝ ਰਾਹਤ ਮਿਲ ਸਕਦੀ ਹੈ। ਫਿਲਹਾਲ, ਮਹਿੰਗਾਈ ਨਿਊ ਯੌਰਕ ਦੇ ਲੱਖਾਂ ਪਰਿਵਾਰਾਂ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ ਅਤੇ ਲੋਕ ਆਪਣੇ ਘਰੇਲੂ ਬਜਟ ਨੂੰ ਸੰਤੁਲਿਤ ਰੱਖਣ ਲਈ ਵਾਧੂ ਆਮਦਨ ਦੇ ਸਰੋਤ ਲੱਭਣ ਲਈ ਮਜਬੂਰ ਹਨ।
ਪਿਛਲੀ ਖ਼ਬਰ ਬ੍ਰਿਟਿਸ਼ ਭਾਰਤੀ ਫੌਜ ਦੇ ਸਿੱਖ, ਹਿੰਦੂ, ਮੁਸਲਿਮ ਸ਼ਹੀਦਾਂ ਦੀ ਯਾਦ ਵਿਚ ਬਣਾਈ ‘ਛਤਰੀ’ ਤੇ ਸ਼ਹੀਦੀ ਸਮਾਗਮ ਅਗਲੀ ਖ਼ਬਰ ਰਾਜ ਸਭਾ ਮੈਂਬਰ ਸੁਧਾ ਮੂਰਤੀ ਦੀ ਭਾਰਤੀ ਪਾਰਲੀਮੈਂਟ ਦੇ ਇਤਿਹਾਸਕ ਭਿੱਤੀ-ਚਿੱਤਰਾਂ (ਮੂਰਲਜ਼) ’ਤੇ ਲਿਖੀ ਕਿਤਾਬ ਯੂ.ਕੇ. ‘...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।