08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਹਾਰਟਫੋਰਡ ‘ਚ ਦੋਹਰੀ ਗੋਲੀਬਾਰੀ, ਇੱਕ ਰਤ ਦੀ ਮੌਤ, ਸ਼ੱਕੀ ਨੇ ਖੁਦ ਨੂੰ ਮਾਰੀ ਗੋਲੀ

ਅਜੀਤ ਡੈਸਕ 20-06-2026
ਨਿਊਯਾਰਕ, 19 ਜੂਨ (ਰਾਜੂ ਸਹਿਬਾਜ਼ਪੁਰਾ )-ਕਨੇਟੀਕਟ ਦੇ ਹਾਰਟਫੋਰਡ ਸ਼ਹਿਰ ‘ਚ ਵਾਪਰੀ ਦੋਹਰੀ ਗੋਲੀਬਾਰੀ ਦੀ ਘਟਨਾ ਵਿਚ ਇਕ ਰਤ ਦੀ ਮੌਤ ਹੋ ਗਈ, ਜਦਕਿ ਦੂਜੀ ਰਤ ਜ਼ਖ਼ਮੀ ਹੋ ਗਈ। ਪੁਲਿਸ ਅਨੁਸਾਰ ਮਾਮਲੇ ਦੇ ਸ਼ੱਕੀ ਵਿਅਕਤੀ ਨੇ ਬਾਅਦ ਵਿੱਚ ਮੈਸਾਚੂਸੇਟਸ ਦੇ ਇੱਕ ਮੋਟਲ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ 17 ਜੂਨ ਦੀ ਸ਼ਾਮ ਕਰੀਬ 7 ਵਜੇ ਮੈਗਨੋਲੀਆ ਸਟਰੀਟ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਇੱਕ ਕਾਰ ਦੀ ਡਰਾਈਵਰ ਸੀਟ ਵਿੱਚ ਬੈਠੀ ਰਤ ਨੂੰ ਬੇਹੋਸ਼ ਹਾਲਤ ਵਿੱਚ ਦੇਖਿਆ । ਮ੍ਰਿਤਕ ਦੀ ਪਛਾਣ 46 ਸਾਲਾ ਡਾਇਨਾ ਟਿਰਾਡੋ, ਨਿਊ ਬ੍ਰਿਟੇਨ ਨਿਵਾਸੀ ਵਜੋਂ ਹੋਈ ਹੈ। ਅਧਿਕਾਰੀਆਂ ਨੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ। ਘਟਨਾ ਸਥਾਨ ਦੇ ਨੇੜੇ ਹੀ ਇੱਕ ਹੋਰ �ਰਤ ਜਿਸ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ, ਗੋਲੀ ਲੱਗਣ ਕਾਰਨ ਜ਼ਖ਼ਮੀ ਮਿਲੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਸ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੂੰ ਸ਼ੱਕੀ ਵਿਅਕਤੀ ਦੀ ਸ਼ੂ ਹੋਲੀਕ, ਮੈਸਾਚੂਸੇਟਸ ਦੇ ਇੱਕ ਮੋਟਲ ਵਿਚ ਹੋਣ ਦੀ ਮਿਲੀ । ਪੁਲਿਸ ਨੇ ਮੋਟਲ ਨੂੰ ਖਾਲੀ ਕਰਵਾ ਕੇ ਸ਼ੱਕੀ ਕਾਤਿਲ ਨਾਲ ਗੱਲ ਕਰਕੇ ਆਤਮਸਮਰਪਣ ਕਰਵਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਆਤਮਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ। ਕਈ ਘੰਟਿਆਂ ਤੱਕ ਚੱਲੇ ਟਕਰਾਅ ਤੋਂ ਬਾਅਦ ਪੁਲਿਸ ਨੇ ਇਕ ਗੋਲੀ ਚੱਲਣ ਦੀ ਅਵਾਜ ਸੁਣੀ ਤੇ ਦੇਖਿਆ ਕਿ ਸ਼ੱਕੀ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕਿ ਖੁਦਕੁਸ਼ੀ ਕਰ ਲਈ ਸੀ। ਹਾਰਟਫੋਰਡ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗੋਲੀਬਾਰੀ ਦੇ ਕਾਰਨਾਂ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਅਮਰੀਕਾ-ਈਰਾਨ ਸਮਝੌਤੇ ‘ਤੇ ਆਮ ਲੋਕਾਂ ਵਿੱਚ ਮਿਲੀ-ਜੁਲੀ ਪ੍ਰਤੀਕਿਰਿਆ, ਮਾਹਿਰਾਂ ਨੇ ਇਸਨੂੰ ਸ਼ਾਂਤੀ ਵੱਲ ਅਹਿਮ ਕਦਮ ਦੱਸਿ... ਅਗਲੀ ਖ਼ਬਰ ਚਿੜੀਆਘਰ ‘ਚ ਵਾਪਰਿਆ ਭਿਆਨਕ ਹਾਦਸਾ, 3 ਸਾਲਾ ਮਾਸੂਮ ਬੱਚੇ ਨੂੰ ਮਗਰਮੱਛਾ ਦੇ ਘੇਰੇ ਚ ਸੁੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।