03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਫੋਰਕਲੋਜ਼ਰ ਘਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ, ਨਵੇਂ ਮਾਲਕ ਦੇ ਉੱਡੇ ਹੋਸ਼

ਅਜੀਤ ਡੈਸਕ 26-06-2026
ਨਿਊਯਾਰਕ, 25 ਜੂਨ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਬਰਲਿੰਗਟਨ ਕਸਬੇ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਫੋਰਕਲੋਜ਼ਰ ਨਿਲਾਮੀ ਰਾਹੀਂ ਇਕ ਵਿਅਕਤੀ ਨੇ “ਜਿਵੇਂ ਹੈ” ਇਕ ਘਰ ਖਰੀਦਿਆ। ਜਦੋਂ ਉਹ ਘਰ ਦਾ ਕਬਜ਼ਾ ਲੈਣ ਲਈ ਅੰਦਰ ਗਿਆ ਤਾਂ ਉੱਥੇ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਕਾਰਨ ਉਹ ਹੈਰਾਨ ਰਹਿ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਕਨੈਕਟੀਕਟ ਸਟੇਟ ਪੁਲਿਸ ਮੁਤਾਬਕ, 2 ਮ੍ਰਿਤਕਾਂ ਦੀ ਪਛਾਣ 53 ਸਾਲਾ ਸੈਲੀ ਐਨ ਅਤੇ ਉਸ ਦੇ 23 ਸਾਲਾ ਪੁੱਤਰ ਬਰਾਇਨ ਕੈਸ਼ ਵਜੋਂ ਹੋਈ ਹੈ। ਤੀਜੇ ਵਿਅਕਤੀ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਕਿ ਲਾਸ਼ਾਂ ਘਰ ’ਚ ਕਿੰਨੇ ਸਮੇਂ ਤੋਂ ਪਈਆਂ ਸਨ। ਮੈਡੀਕਲ ਐਗਜ਼ਾਮਿਨਰ ਦਫ਼ਤਰ ਮੌਤਾਂ ਦੇ ਅਸਲ ਕਾਰਨ ਦੀ ਜਾਂਚ ਕਰ ਰਿਹਾ ਹੈ।
ਪਿਛਲੀ ਖ਼ਬਰ 6.5 ਅਰਬ ਡਾਲਰ ਦੇ ਸਿਹਤ ਸਕੀਮਾਂ ਘੁਟਾਲੇ ਵਿੱਚ 90 ਡਾਕਟਰਾਂ ਸਣੇ 455 ਵਿਰੁੱਧ ਦੋਸ਼ ਅਇਦ ਅਗਲੀ ਖ਼ਬਰ ਟਰੰਪ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਵਰ੍ਹੇ ਦੇ ਜਸ਼ਨਾਂ ਦੀ ਕੀਤੀ ਸ਼ੁਰੂਆਤ, ਵਾਸ਼ਿੰਗਟਨ ਵਿਚ ਲੱਗਿਆ ‘ਗ੍ਰੇਟ ਅਮਰੀਕਨ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।