22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਫੈਡਰੇਸ਼ਨ ਆਫ ਇੰਡੀਅਨ ਸੁਸਾਇਟੀਜ਼ ਇੰਟਰਨੈਸ਼ਨਲ ਯੂ.ਕੇ . ਨੇ ਲੰਡਨ ’ਚ ਗੋਲਡਨ ਜੁਬਲੀ ਸਮਾਗਮ ਕਰਵਾਇਆ ਗਿਆ

ਅਜੀਤ ਡੈਸਕ 30-06-2026
ਲੰਡਨ, 29 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿੱਚ ਭਾਰਤੀ ਭਾਈਚਾਰੇ ਦੀ ਅਵਾਜ਼, ਆਪਣੀ ਵਿਰਾਸਤ ਤੇ ਜੜ੍ਹਾਂ ਨਾਲ ਭਾਈਚਾਰੇ ਨੂੰ ਜੋੜਨ ਵਾਲੀ ਸੰਸਥਾ ਫੈਡਰੇਸ਼ਨ ਆਫ ਇੰਡੀਅਨ ਸੁਸਾਇਟੀਜ਼ ਇੰਟਰਨੈਸ਼ਨਲ ਯੂ.ਕੇ. ਵੱਲੋਂ ਲੰਡਨ ਦੇ ਵੈਸਟ ਕੇਨਸਿੰਗਟਨ ਦੇ ‘ਦ ਭਵਨ’ ਵਿਖੇ ਇਕ ਬੇਹੱਦ ਯਾਦਗਾਰੀ ਗੋਲਡਨ ਜੂਬਲੀ ਸਮਾਗਮ ਕਰਵਾਇਆ ਗਿਆ। 50 ਸਾਲਾਂ ਦੀ ਸ਼ਾਨਦਾਰ ਵਿਰਾਸਤ, ਨਿਰੰਤਰ ਸੇਵਾ ਤੇ ਬੇਮਿਸਾਲ ਪ੍ਰਾਪਤੀਆਂ ਦੇ ਜਸ਼ਨ ਨਾਲ ਭਰੇ ਇਸ ਇਤਿਹਾਸਕ ਮੌਕੇ ’ਤੇ ਪੂਰੇ ਯੂ.ਕੇ. ਤੋਂ 300 ਤੋਂ ਵੱਧ ਪ੍ਰਮੁੱਖ ਸ਼ਖ਼ਸੀਅਤਾਂ ਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਸ ਸੰਸਥਾ ਦਾ ਗਠਨ ਸਾਲ 1976 ’ਚ ਭਾਰਤ ਦੇ ਐਮਰਜੈਂਸੀ ਦੇ ਗੰਭੀਰ ਦੌਰ ਦੌਰਾਨ ਹੋਇਆ। ਇਸ ਸੰਸਥਾ ਦੀ ਸਥਾਪਨਾ ਤੋਂ ਲੈ ਕੇ, ਅੱਜ ਭਾਰਤ-ਯੂ.ਕੇ. ਮੁਕਤ ਵਪਾਰ ਸਮਝੌਤੇ ਵਰਗੇ ਅਹਿਮ ਮੁੱਦਿਆਂ ’ਤੇ ਸਾਰਥਕ ਭੂਮਿਕਾ ਨਿਭਾਉਣ ਤੱਕ ਇਸ ਸੰਸਥਾ ਦਾ ਸਫ਼ਰ ਬਹੁਤ ਹੀ ਮਹੱਤਵਪੂਰਨ ਰਿਹਾ। ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ, ਜਿਸ ’ਚ ਪੰਜਾਬੀ ਮੂਲ ਦੇ ਲਾਰਡ ਰੰਮੀ ਰੇਂਜਰ, ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਤੇ ਵਾਤਾਵਰਣ ਲਈ ਕੰਮ ਕਰਨ ਵਾਲੇ ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਚਰਨਕੰਵਲ ਸਿੰਘ ਸੇਖੋਂ ਵੀ ਸ਼ਾਮਲ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਤੇ ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਗਰੇਵਾਲ ਨਹੀਂ ਰਹੇ ਅਗਲੀ ਖ਼ਬਰ ਕੀ ਆਈਵਰੀ ਕੋਸਟ ਗੋਲ-ਮਸ਼ੀਨ ਏਰਲਿੰਗ ਹਾਲੈਂਡ ਨੂੰ ਰੋਕ ਪਾਵੇਗਾ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।