22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਤੇ ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਗਰੇਵਾਲ ਨਹੀਂ ਰਹੇ

ਅਜੀਤ ਡੈਸਕ 30-06-2026
ਲੰਡਨ, 29 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਗਰੇਵਾਲ ਬੀਤੇ ਦਿਨੀ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹ 86 ਵਰ੍ਹਿਆਂ ਦੇ ਸਨ। ਸਿੱਖ ਸਫਾ ’ਚ ਸਰਗਰਮੀ ਨਾਲ ਵਿਚਰਨ ਵਾਲੇ ਮਲਕੀਤ ਸਿੰਘ ਗਰੇਵਾਲ 1964 ਤੋਂ ਯੂ.ਕੇ. ਵਿਚ ਸਨ। ਇਸ ਦੌਰਾਨ ਉਹਨਾਂ ਪੰਥਕ ਸਫਾ ’ਚ ਵੱਡਾ ਯੋਗਦਾਨ ਪਾਇਆ। ਉਹਨਾਂ 1979 ਤੋਂ 1981 ’ਚ ਗੁਰਦੁਆਰਾ ਸਾਹਿਬ ’ਚ ਆਸਾ ਦੀ ਵਾਰ ਦੇ ਰੋਜ਼ਾਨਾ ਪਾਠ, ਸੱਤੇ ਦਿਨ ਲੰਗਰ ਚਲਾਉਣ ਦੀ ਸ਼ੁਰੂਆਤ ਕੀਤੀ। ਇੱਥੇ ਹੀ ਬੱਸ ਨਹੀਂ ਉਹਨਾਂ ਨੇ ਲੰਡਨ ਵਿੱਚ ਹੋਈ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਅਹਿਮ ਯੋਗਦਾਨ ਪਾਇਆ ਤੇ ਮਹਾਰਾਜਾ ਰਣਜੀਤ ਸਿੰਘ ਦੀ 200 ਸਾਲਾਂ ਜਨਮ ਸ਼ਤਾਬਦੀ ਮੌਕੇ ਵਿਸ਼ੇਸ਼ ਪ੍ਰਦਰਸ਼ਨੀ ਲਗਵਾ ਕੇ ਪਹਿਲੀ ਵਾਰ ਸੋਨੇ ਦੇ ਤਖ਼ਤ ਨੂੰ ਆਮ ਲੋਕਾਂ ਦੇ ਵੇਖਣ ਲਈ ਲੰਡਨ ਮਿਊਜ਼ੀਅਮ ਚੋਂ ਬਾਹਰ ਲਿਆਂਦਾਂ। ਉਹ ਆਪਣੇ ਪਿੱਛੇ ਪਤਨੀ ਅਮਰਜੀਤ ਕੌਰ ਗਰੇਵਾਲ, ਬੇਟੇ ਸ਼ਿਵਦੇਵ ਕੌਰ, ਬਰਜਿੰਦਰ ਸਿੰਘ ਤੇ ਪਰਿਵਾਰ ਨੂੰ ਛੱਡ ਗਏ ਹਨ। ਮਲਕੀਤ ਸਿੰਘ ਗਰੇਵਾਲ ਦਾ ਅੰਤਿਮ ਸੰਸਕਾਰ 7 ਜੁਲਾਈ ਨੂੰ ਕੀਤਾ ਜਾਵੇਗਾ।
ਪਿਛਲੀ ਖ਼ਬਰ ਸਿਆਟਲ ਦੇ ਗੁਰਦੁਆਰਾ ਰੈਂਟਨ ਵਿਖੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਅਗਲੀ ਖ਼ਬਰ ਫੈਡਰੇਸ਼ਨ ਆਫ ਇੰਡੀਅਨ ਸੁਸਾਇਟੀਜ਼ ਇੰਟਰਨੈਸ਼ਨਲ ਯੂ.ਕੇ . ਨੇ ਲੰਡਨ ’ਚ ਗੋਲਡਨ ਜੁਬਲੀ ਸਮਾਗਮ ਕਰਵਾਇਆ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।