01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਿਰਮਲ ਸਹਿਗਲ ਇੰਗਲੈਂਡ ਵਿਚ ‘ਪੋਂਟਲੈਂਡ ਟਾਊਨ ਕੌਂਸਲ’ ਦੀ ਪਹਿਲੀ ਪੰਜਾਬੀ ਤੇ ਭਾਰਤੀ ਮੂਲ ਦੀ ਮੇਅਰ ਬਣੀ

ਅਜੀਤ ਡੈਸਕ 01-07-2026
ਲੰਡਨ, 30 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਮੂਲ ਦੀ 77 ਸਾਲਾ ਨਿਰਮਲ ਸਹਿਗਲ ਨੇ ਇੰਗਲੈਂਡ ਵਿਚ ‘ਪੋਂਟਲੈਂਡ ਟਾਊਨ ਕੌਂਸਲ’ ਦੀ ਪਹਿਲੀ ਪੰਜਾਬੀ ਅਤੇ ਭਾਰਤੀ ਮੂਲ ਦੀ ਮੇਅਰ ਬਣ ਕੇ ਇਕ ਨਵਾਂ ਇਤਿਹਾਸ ਰਚਿਆ ਹੈ।ਪੰਜਾਬ ਦੇ ਫਿਲੌਰ ਵਿਚ ਜਨਮੀ ਅਤੇ ਪਲੀ ਨਿਰਮਲ ਸਹਿਗਲ ਨੇ ਮੁਢਲੀ ਸਿੱਖਿਆ ਫਿਲੌਰ ਤੋਂ ਅਤੇ ਉੱਚ ਸਿੱਖਿਆ ਗੌਰਮਿੰਟ ਕਾਲਜ ਫਾਰ ਵੂਮੈਨ, ਲੁਧਿਆਣਾ ਤੋਂ ਪ੍ਰਾਪਤ ਕੀਤੀ। 1969 ਵਿਚ ਆਪਣੇ ਸਵਰਗੀ ਪਤੀ ਪੁਰਸ਼ੋਤਮ ਡੀ. ਸਹਿਗਲ ਨਾਲ ਵਿਆਹ ਤੋਂ ਬਾਅਦ ਯੂ.ਕੇ. ਚਲੀ ਗਈ। ਜਿਥੇ ਉਨ੍ਹਾਂ ਬਰਮਿੰਘਮ ਪਬਲਿਕ ਲਾਇਬ੍ਰੇਰੀ ਵਿਚ ਇਕ ਲਾਇਬ੍ਰੇਰੀਅਨ ਵਜੋਂ ਕੰਮ ਕੀਤਾ। ਡਾਕ ਵਿਭਾਗ ਨਾਲ ਕੰਮ ਕਰਨ ਦੇ ਨਾਲ-ਨਾਲ ਉਹ ਪੰਜਾਬੀ ਭਾਈਚਾਰੇ ਲਈ ਮੁਫ਼ਤ ਸੇਵਾਵਾਂ ਵੀ ਕਰਦੇ ਰਹੇ। ਬੀਤੇ ਤਿੰਨ ਦਹਾਕੇ ਤੋਂ ਪੋਂਟਲੈਂਡ ਵਿਚ ਰਹਿਣ ਵਾਲੀ ਨਿਰਮਲ ਸਹਿਗਲ ਨੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਲੋਕ ਭਲਾਈ ਦੇ ਕੰਮ ਕੀਤੇ। ਨਿਊਕਾਸਲ ਦੇ ਹਿੰਦੂ ਮੰਦਰ ਦੇ ਟਰੱਸਟੀ ਅਤੇ ਉਪ ਚੇਅਰਮੈਨ ਵਜੋਂ ਸੇਵਾ ਨਿਭਾਉਂਦੇ ਹੋਏ, ਉਨ੍ਹਾਂ ਨੇ ਪੰਜਾਬ ਵਿਚ ਹੜ੍ਹ ਰਾਹਤ ਕਾਰਜਾਂ ਲਈ ਅਹਿਮ ਭੂਮਿਕਾ ਨਿਭਾਈ।ਨਿਰਮਲ ਸਹਿਗਲ ਨੇ ਯੂ.ਕੇ. ਦੀ ‘ਕੰਜ਼ਰਵੇਟਿਵ ਪਾਰਟੀ’ ਵਲੋਂ ਚੋਣ ਜਿੱਤ ਕੇ ਕੌਂਸਲਰ ਬਣੀ ਅਤੇ ਪਿਛਲੇ ਸਾਲ ਹੋਈਆਂ ਚੋਣਾਂ ਵਿਚ ਉਹ ਨਿਰਵਿਰੋਧ ਕੌਂਸਲਰ ਚੁਣੇ ਗਏ। ਹੁਣ ਉਨ੍ਹਾਂ ਦੀ ਮੇਅਰ ਵਜੋਂ ਚੋਣ ਹੋਣਾ ਪੰਜਾਬੀ ਭਾਈਚਾਰੇ ਲਈ ਇਕ ਮਾਣ ਵਾਲੀ ਗੱਲ ਹੈ।
ਪਿਛਲੀ ਖ਼ਬਰ ਆਸਟ੍ਰੇਲੀਆ ਵਿਚ ਭਾਰਤੀ ਵੀਜ਼ਾ ਸੇਵਾਵਾਂ ਰੁਕਣ ਦੀ ਸੰਭਾਵਨਾ ਅਗਲੀ ਖ਼ਬਰ ਅਮਰੀਕਾ ਦੀਆਂ ਤਿੰਨ ਸਮਾਜ ਸੇਵੀ ਸਿੱਖ ਸ਼ਖਸੀਅਤਾਂ ਬਹਾਦਰ ਸਿੰਘ, ਨਿਰਮਲ ਸਿੰਘ ਚੰਦੀ ਤੇ ਜੋਗਾ ਸਿੰਘ ਬਾਠ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।