01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮਿਸੀਸਿੱਪੀ ਵਿਚ 2 ਸਾਲਾ ਬੱਚੇ, ਉਸ ਦੀ ਮਾਂ ਤੇ ਮਾਸੀ ਦੀ ਹੱਤਿਆ

ਅਜੀਤ ਡੈਸਕ 01-07-2026
ਸੈਕਰਾਮੈਂਟੋ, 30 ਜੂਨ (ਹੁਸਨ ਲੜੋਆ ਬੰਗਾ)-ਮਿਸੀਸਿਪੀ ਦੀ ਰਾਜਧਾਨੀ ਜੈਕਸਨ ਵਿਚ ਇਕ 2 ਸਾਲ ਦੇ ਬੱਚੇ, ਉਸ ਦੀ ਮਾਂ ਅਤੇ ਮਾਸੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਜਾਣਕਾਰੀ ਪੁਲਿਸ ਵਿਭਾਗ ਨੇ ਦਿੱਤੀ ਹੈ। ਹਿੰਡਸ ਕਾਉਂਟੀ ਦੇ ਕੋਰੋਨਰ ਜੇਰਾਮੀਆ ਹਾਵਰਡ ਅਨੁਸਾਰ ਮ੍ਰਿਤਕਾਂ ਵਿੱਚ ਕੀਆਨਾ ਵੇਦਰਸਬੀ (25) ਉਸ ਦਾ ਪੁੱਤਰ ਕੈਮਰੀ ਗਿਵੈਂਸ (2) ਅਤੇ ਉਸ ਦੀ ਭੈਣ ਏਰਿਕਾ ਵੇਦਰਸਬੀ (30 ਸ਼ਾਮਿਲ ) ਹਨ। ਮ੍ਰਿਤਕ ਭੈਣਾਂ ਦੇ ਭਰਾ ਡੇਮਾਰਕੋ ਬੇਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਨੋਂ ਭੈਣਾਂ ਇਕੱਠੀਆਂ ਰਹਿੰਦੀਆਂ ਸਨ ਤੇ ਬੱਚੇ ਦੀ ਪਰਵਰਿਸ਼ ਕਰ ਰਹੀਆਂ ਸਨ। ਉਸ ਨੇ ਆਪਣੀਆਂ ਭੈਣਾਂ ਤੇ ਭਤੀਜੇ ਲਈ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ਼ ਸ਼ੱਕੀ ਦੋਸ਼ੀ ਦੀ ਭਾਲ ਕਰ ਰਹੀ ਹੈ ਤੇ ਉਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਨ੍ਹਾਂ ਕਤਲਾਂ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਵਿਭਾਗ ਨਾਲ ਸਾਂਝੀ ਕਰੇ।
ਪਿਛਲੀ ਖ਼ਬਰ ਅਡਾਨੀ ਵਿਰੁੱਧ ਧੋਖਾਧੜੀ ਮਾਮਲੇ ਨੂੰ ਰੱਦ ਕਰਨ ਉਪਰ ਆਰਜੀ ਰੋਕ ਅਗਲੀ ਖ਼ਬਰ ਨਿਊਯਾਰਕ, ਨਿਊਜਰਸੀ ਤੇ ਪੈਨਸਿਲਵੇਨੀਆ ਵਿਚ ਗਰਮੀ ਦਾ ਕਹਿਰ, ਲੋਕ ਹੋਏ ਬੇਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।