02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਿਊਜਰਸੀ ਵਿਚ ਅੰਤਰਰਾਸ਼ਟਰੀ ਕਾਰ ਚੋਰੀ ਰੈਕਟ ਦਾ ਪਰਦਾਫਾਸ਼, 63 ਲੋਕਾਂ ’ਤੇ ਦੋਸ਼

ਅਜੀਤ ਡੈਸਕ 01-07-2026
ਨਿਊਯਾਰਕ, 30 ਜੂਨ (ਰਾਜੂ ਸਹਿਬਾਜ਼ਪੁਰਾ )-ਨਿਊਜਰਸੀ ਵਿਚ ਪੁਲਿਸ ਨੇ ਇਕ ਸਾਲ ਲੰਬੀ ਜਾਂਚ ਤੋਂ ਬਾਅਦ ਵੱਡੇ ਅੰਤਰਰਾਸ਼ਟਰੀ ਕਾਰ ਚੋਰੀ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਕੁੱਲ 63 ਲੋਕਾਂ ਖ਼ਿਲਾਫ਼ ਦੋਸ਼ ਲਗਾਏ ਗਏ ਹਨ।ਜਾਂਚ ਅਨੁਸਾਰ ਗਿਰੋਹ ਨੇ ਨਿਊ ਜਰਸੀ ਦੇ ਵੱਖ-ਵੱਖ ਇਲਾਕਿਆਂ ਤੋਂ ਲਗਭਗ 90 ਮਹਿੰਗੀਆਂ ਗੱਡੀਆਂ ਚੋਰੀ ਕੀਤੀਆਂ, ਜਿਨ੍ਹਾਂ ਦੀ ਕੀਮਤ ਕਰੀਬ 8 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਚੋਰੀ ਹੋਈਆਂ ਗੱਡੀਆਂ ਵਿਚ ਫਰਾਰੀ, ਪੋਰਸ਼ੇ ਅਤੇ ਬੀਐਮਡਬਲਯੂ ਵਰਗੀਆਂ ਲਗਜ਼ਰੀ ਕਾਰਾਂ ਸ਼ਾਮਿਲ ਸਨ।ਅਧਿਕਾਰੀਆਂ ਮੁਤਾਬਕ ਕਈ ਮਾਮਲਿਆਂ ਵਿੱਚ ਪਹਿਲਾਂ ਘਰਾਂ ਵਿੱਚ ਦਾਖ਼ਲ ਹੋ ਕੇ ਕਾਰਾਂ ਦੀਆਂ ਕੀ-ਫੌਬ ਚਾਬੀਆਂ ਚੋਰੀ ਕੀਤੀਆਂ ਜਾਂਦੀਆਂ ਸਨ। ਫਿਰ ਗੱਡੀਆਂ ਨੂੰ ਇਰਵਿੰਗਟਨ ਦੇ ਗੋਦਾਮ ਵਿੱਚ ਲਿਜਾ ਕੇ ਸ਼ਿਪਿੰਗ ਕੰਟੇਨਰਾਂ ਵਿੱਚ ਭਰਿਆ ਜਾਂਦਾ ਸੀ। ਉਥੋਂ ਇਹ ਗੱਡੀਆਂ ਪੋਰਟ ਨਿਊਆਰਕ ਰਾਹੀਂ ਘਾਨਾ ਅਤੇ ਨਾਈਜੀਰੀਆ ਭੇਜੀਆਂ ਜਾਂਦੀਆਂ ਸਨ।ਸਟੇਟ ਅਟਾਰਨੀ ਜਨਰਲ ਜੈਨੀਫਰ ਡੈਵਨਪੋਰਟ ਨੇ ਕਿਹਾ ਕਿ ਕਈ ਪਰਿਵਾਰਾਂ ਲਈ ਗੱਡੀ ਸਿਰਫ਼ ਜਾਇਦਾਦ ਨਹੀਂ, ਸਗੋਂ ਕੰਮ ’ਤੇ ਜਾਣ, ਬੱਚਿਆਂ ਨੂੰ ਸਕੂਲ ਛੱਡਣ ਅਤੇ ਰੋਜ਼ਾਨਾ ਜ਼ਿੰਦਗੀ ਦੀ ਲੋੜ ਹੁੰਦੀ ਹੈ।ਰਿਪੋਰਟ ਮੁਤਾਬਕ ਇਸ ਕਾਰਵਾਈ ਦੇ ਮੁੱਖ ਆਯੋਜਕ ਨਿਊਆਰਕ ਦੇ ਫਾਤਿਮ ਵਿਂਗੇਟ, ਬ੍ਰਾਇਨ ਪੈਪਰਜ਼, ਅਦਾਮੂ ਅਲਹਾਸਨ ਅਤੇ ਸਟੈਨਫੋਰਡ ਓਡੂਰੋ ਦੱਸੇ ਗਏ ਹਨ। ਇਨ੍ਹਾਂ ਉੱਤੇ ਰੈਕਟੀਅਰਿੰਗ, ਹਵਾਲਾ ਰਾਸ਼ੀ ਅਤੇ ਮੋਟਰ ਵਾਹਨ ਚੋਰੀ ਸਮੇਤ ਗੰਭੀਰ ਦੋਸ਼ ਲੱਗੇ ਹਨ।
ਪਿਛਲੀ ਖ਼ਬਰ ਵੈਸਟ ਹਾਰਟਫੋਰਡ ਦੇ ਕਾਰੋਬਾਰੀ ਨੂੰ ‘ਆਈਸ’ ਨੇ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਅਡਾਨੀ ਵਿਰੁੱਧ ਧੋਖਾਧੜੀ ਮਾਮਲੇ ਨੂੰ ਰੱਦ ਕਰਨ ਉਪਰ ਆਰਜੀ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।