06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਵਿਵੇਕ ਰਾਮਾਸਵਾਮੀ ਗਵਰਨਰ ਦੀ ਦੌੜ ’ਚ ਪਛੜਿਆ-ਸਰਵੇ

ਅਜੀਤ ਡੈਸਕ 04-07-2026
ਸੈਕਰਾਮੈਂਟੋ, 3 ਜੁਲਾਈ (ਹੁਸਨ ਲੜੋਆ ਬੰਗਾ)-ਸੰਭਾਵਿਤ ਓਹੀਓ ਵੋਟਰਾਂ ਦੇ ਇਕ ਨਵੇਂ ਏ.ਏ.ਆਰ.ਪੀ. ਸਰਵੇਖਣ ਵਿਚ ਰਿਪਬਲੀਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਡੈਮੋਕਰੈਟਿਕ ਉਮੀਦਵਾਰ ਐਮੀ ਐਕਟਨ ਤੋਂ 3 ਫ਼ੀਸਦ ਅੰਕਾਂ ਨਾਲ ਪਿਛੇ ਹੈ| 2-ਪੱਖੀ ਫਰਮਾਂ ਫੈਬਰੀਜ਼ੀਓ ਵਾਰਡ ਤੇ ਇਮਪੈਕਟ ਰਿਸਚਰ ਦੁਆਰਾ 800 ਸੰਭਾਵੀ ਵੋਟਾਂ ’ਤੇ ਕਰਵਾਏ ਗਏ ਸਰਵੇਖਣ ਵਿੱਚ ਐਕਟਨ ਨੂੰ 47 ਫ਼ੀਸਦ ਲੋਕਾਂ ਦਾ ਸਮਰਥਨ ਮਿਲਿਆ ਜਦ ਕਿ ਰਾਮਾਸਵਾਮੀ ਨੂੰ 44 ਫੀ਼ਸਦ ਲੋਕਾਂ ਨੇ ਸਮਰਥਨ ਦਿੱਤਾ ਹੈ | ਇਸ ਸਰਵੇਖਣ ਵਿਚ 3.5 ਫ਼ੀਸਦ ਗਲਤੀ ਦੀ ਸੰਭਾਵਨੀ ਰਖੀ ਗਈ ਹੈ| 50 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਵਿੱਚ ਐਕਟਨ 24 ਫ਼ੀਸਦ ਅੰਕਾਂ ਨਾਲ ਅੱਗੇ ਹਨ ਜਦ ਕਿ ਰਾਮਸਵਾਮੀ 50 ਸਾਲ ਤੇ ਇਸ ਤੋਂ ਵਧ ਉਮਰ ਦੇ ਵੋਟਰਾਂ ਵਿਚ 10 ਫ਼ੀਸਦ ਅੰਕਾਂ ਨਾਲ ਅੱਗੇ ਹਨ| ਏ.ਏ.ਆਰ.ਪੀ. ਦੇ ਕਾਰਜਕਾਰੀ ਉਪ ਪ੍ਰਧਾਨ ਨੈਨਸੀ ਲੀਮੰਡ ਨੇ ਬਿਆਨ ਵਿੱਚ ਕਿਹਾ ਹੈ ਕਿ 50 ਸਾਲ ਤੇ ਇਸ ਤੋਂ ਵਧ ਉਮਰ ਦੇ ਵੋਟਰ ਚੋਣਾਂ ਵਿੱਚ ਬਹੁਤ ਜਿਆਦਾ ਦਿਲਚਸਪੀ ਲੈ ਰਹੇ ਹਨ ਜੋ ਸੰਭਾਵੀ ਤੌਰ ’ਤੇ ਰਾਮਾਸਵਾਮੀ ਵੱਲ ਝੁਕਾਅ ਰੱਖਦੇ ਹਨ|
ਪਿਛਲੀ ਖ਼ਬਰ ਵਿਸ਼ਵ ਕੱਪ ’ਚ ਅਮਰੀਕੀ ਟੀਮ ਦਾ ਨਵਾਂ ਜਸ਼ਨੀ ਗੀਤ ਬਣਿਆ ‘ਕੰਟਰੀ ਰੋਡਜ਼’ ਅਗਲੀ ਖ਼ਬਰ ਅਮਰੀਕਾ ’ਚ ਈ.ਐਲ.ਡੀ. ਧੋਖਾਧੜੀ ਰੋਕਣ ਲਈ ‘ਗੋਸਟਟਰਕ ਐਕਟ’ ਪੇਸ਼, ਵਿਦੇਸ਼ਾਂ ਤੋਂ ਰਿਕਾਰਡਾਂ ਨਾਲ ਛੇੜਛਾੜ ’ਤੇ ਸਖ਼ਤੀ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।