04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਵਲੋਂ ਕਰਵਾਏ ਗਏ ਸਾਲਾਨਾ ਕਬੱਡੀ ਕੱਪ ਵਿਚ ਨਿਊਯਾਰਕ ਕਿੰਗਜ਼ ਕਬੱਡੀ ਕਲੱਬ ਜੇਤੂ ਰਿਹਾ

ਅਜੀਤ ਡੈਸਕ 04-07-2026
ਸ਼ਿਕਾਗੋ, 3 ਜੁਲਾਈ (ਕੇਵਲ ਗੁਰਾਇਆ)-ਇੱਥੇ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਵਲੋਂ ਕਰਵਾਏ ਗਏ ਸਾਲਾਨਾ ਕਬੱਡੀ ਕੱਪ ਵਿਚ ਨਿਊਯਾਰਕ ਕਿੰਗਜ਼ ਕਬੱਡੀ ਕਲੱਬ ਜੇਤੂ ਰਿਹਾ| ਇਸ ਟੂਰਨਾਮੈਂਟ ਵਿਚ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ| ਆਖ਼ਰੀ ਮੁਕਾਬਲਾ ਨਿਊਯਾਰਕ ਕਿੰਗਜ਼ ਕਬੱਡੀ ਕੱਪ ਅਤੇ ਕਲਗ਼ੀਧਰ ਯੂ.ਐੱਸ.ਏ ਵਿਚ ਹੋਇਆ ਜਿਸ ਵਿਚ ਨਿਊਯਾਰਕ ਕਬੱਡੀ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕੀਤੀ| ਬੈਸਟ ਰੇਡਰ ਚਿਤਪਾਲ ਚਿੱਟੀ ਰਿਹਾ| ਬੈਸਟ ਜਾਫੀ þਪੀ ਸਿੰਦੜ ਰਿਹਾ| ਇਸ ਟੂਰਨਾਮੈਂਟ ਨੂੰ ਦੇਖਣ ਲਈ ਦਰਸ਼ਕ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ| ਪਹਿਲਾ ਇਨਾਮ ਤੂਰ ਬ੍ਰਦਰਜ਼,ਬੈਂਸ ਪਰਿਵਾਰ ਅਤੇ ਭਾਰਦਵਾਜ ਪਰਿਵਾਰ ਵਲੋਂ ਦਿੱਤਾ ਗਿਆ| ਮੁੱਖ ਮਹਿਮਾਨ ਅਮਰਜੀਤ ਢੀਂਡਸਾ,ਲੱਖਾ ਢੀਂਡਸਾ, ਬੱਬੂ ਖੱਟੜਾ ਸਨ| ਵਾਲੀਬਾਲ ਦੇ ਮੁਕਾਬਲਿਆਂ ਵਿਚ ਸ਼ਿਕਾਗੋ ਕਲੱਬ ਜੇਤੂ ਰਹੀ ਜਦਕਿ ਦੂਸਰੇ ਸਥਾਨ ਤੇ ਵਾਲੀਆ ਕਲੱਬ ਰਹੀ| ਇਸ ਟੂਰਨਾਮੈਂਟ ਦੀ ਖ਼ਾਸੀਅਤ ਇਹ ਸੀ ਕਿ ਇਸ ਵਾਰ ਪਾਕਿਸਤਾਨ ਤੋਂ ਬਾਬਾ ਸੰਗ ਦੀ ਟੀਮ ਦੇ 5 ਖਿਡਾਰੀਆਂ ਨੇ ਭਾਗ ਲਿਆ ਅਤੇ ਟੂਰਨਾਮੈਂਟ ਨੂੰ ਦਿਲਕਸ਼ ਬਣਾ ਦਿੱਤਾ| ਪ੍ਰਬੰਧਕਾਂ ਵਿਚ ਪਿੰਦੀ ਛੀਨਾ ਪ੍ਰਧਾਨ,ਉਂਕਾਰ ਸਹੋਤਾ ਵਾਇਸ ਪ੍ਰਧਾਨ, ਬਲਜੀਤ ਟਿਵਾਣਾ,ਦੀਪ ਇੰਦਰ ਸਿੰਘ ਵਿਰਕ,ਹਨੀ ਖੰਘੂੜਾ,ਜਿੰਦਰ ਬੈਨੀਪਾਲ, ਕਮਲਜੀਤ ਘੁਮਾਣ,ਜਸਪ੍ਰੀਤ ਸਿੰਘ ਮਠਾਰੂ,ਜਿੰਦੀ ਖੰਘੂੜਾ,ਵਿੱਕੀ ਸੰਮੀਪੁਰੀਆਂ ਅਤੇ ਹੋਰ ਹਾਜ਼ਰ ਸਨ| ਮੰਚ ਸੰਚਾਲਨ ਮੱਖਣ ਅਲੀ ਵਲੋਂ ਕੀਤਾ ਗਿਆ| ਅੰਤ ਵਿਚ ਪੰਜਾਬੀ ਗਾਇਕ ਨਿੰਜਾ ਨੇ ਆਪਣੇ ਗੀਤਾਂ ਦੀ ਛਹਿਬਰ ਲਗਾ ਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ|
ਪਿਛਲੀ ਖ਼ਬਰ ਸਕਾਟਲੈਂਡ ਭਰ ਵਿਚ ਇਮੀਗ੍ਰੇਸ਼ਨ ਅਪਰਾਧਾਂ ਖਿਲਾਫ਼ ਛਾਪੇਮਾਰੀ, ਸਲੂਨਾਂ ਤੇ ਵੇਪ ਦੁਕਾਨਾਂ, ਕਾਰਾਂ ਧੋਣ ਵਾਲੀਆਂ ਥਾਂਵਾਂ ’... ਅਗਲੀ ਖ਼ਬਰ ਭਾਈ ਗੁਰਚਰਨ ਸਿੰਘ ਗੁਰਾਇਆ ਦੇ ਪਿਤਾ ਬਾਪੂ ਨਿਰਮਲ ਸਿੰਘ ਜੀ ਦੇ ਸਦੀਵੀ ਵਿਛੋੜੇ ’ਤੇ ਵਿਸ਼ਵ ਸਿੱਖ ਪਾਰਲੀਮੈਂਟ ਵਲੋਂ ਡੂੰਘੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।