29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੀ-ਟੂ-ਸਕਾਈ ਹਾਈਵੇਅ ’ਤੇ ਭਿਆਨਕ ਸੜਕ ਹਾਦਸਾ ’ਚ ਇੱਕ ਦੀ ਮੌਤ ਸੈਂਕੜੇ ਯਾਤਰੀ ਰਾਤ ਭਰ ਫਸੇ ਰਹੇ

ਅਜੀਤ ਡੈਸਕ 07-07-2026
ਵੈਨਕੂਵਰ, 6 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸੀ-ਟੂ-ਸਕਾਈ ਹਾਈਵੇਅ ‘ਤੇ ਵਾਪਰੇ ਇੱਕ ਘਾਤਕ ਸੜਕ ਹਾਦਸੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਹਾਈਵੇਅ ਲਗਭਗ 8 ਘੰਟਿਆਂ ਤੱਕ ਬੰਦ ਰਿਹਾ। ਇਸ ਕਾਰਨ ਸੈਂਕੜੇ ਯਾਤਰੀ ਰਾਤ ਭਰ ਸੜਕ ‘ਤੇ ਹੀ ਫਸੇ ਰਹੇ। ਹਾਈਵੇਅ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਈ ਪਰਿਵਾਰ ਆਪਣੇ ਵਾਹਨਾਂ ਤੋਂ ਬਾਹਰ ਨਿਕਲ ਕੇ ਸੜਕ ਕਿਨਾਰੇ ਬੈਠੇ ਰਹੇ, ਜਦਕਿ ਕੁਝ ਲੋਕਾਂ ਨੂੰ ਰਾਤ ਗੁਜ਼ਾਰਨ ਲਈ ਅਸਥਾਈ ਤੰਬੂ ਵੀ ਲਗਾਉਣੇ ਪਏ। ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਅਤੇ ਜਾਂਚ ਕਾਰਵਾਈ ਕੀਤੀ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ। ਹਾਈਵੇਅ ਬੰਦ ਰਹਿਣ ਕਾਰਨ ਵਿਸਲਰ ਅਤੇ ਵੈਨਕੂਵਰ ਦਰਮਿਆਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਸਵੇਰੇ ਜਾਂਚ ਅਤੇ ਮਲਬਾ ਹਟਾਉਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੀ ਆਵਾਜਾਈ ਨੂੰ ਮੁੜ ਬਹਾਲ ਕੀਤਾ ਗਿਆ।
ਪਿਛਲੀ ਖ਼ਬਰ ‘ਐਸਪਨ ਏਕਰਜ਼’ ਜੰਗਲੀ ਅੱਗ ਬਣੀ ਵੱਡੀ ਆਫ਼ਤ, ਕਰੀਬ 87 ਹਜ਼ਾਰ ਏਕੜ ਸੜਿਆ, ਸੈਂਕੜੇ ਘਰਾਂ ਨੂੰ ਖ਼ਤਰਾ ਅਗਲੀ ਖ਼ਬਰ ਗਲਾਸਗੋ ਦੇ ਸੱਭਿਆਚਾਰਕ ਮੇਲੇ ਵਿੱਚ ਖੂਬ ਲੱਗੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।