29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਨਿਪਾਲ-ਤਿੱਬਤ ਹੜ੍ਹਾਂ ’ਚ ਕਰੀਬ 90 ਅਮਰੀਕੀ ਲਾਪਤਾ

ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਨਿਪਾਲ-ਤਿੱਬਤ ਸਰਹੱਦ ਨੇੜੇ ਹਿਮਨਦੀ ਟੁੱਟਣ ਕਾਰਨ ਆਏ ਵਿਨਾਸ਼ਕਾਰੀ ਹੜ੍ਹਾਂ ’ਚ ਭਾਰਤੀ ਮੂਲ ਦੇ ਕਈ ਅਮਰੀਕੀ ਨਾਗਰਿਕ ਲਾਪਤਾ ਹਨ। ਨਿਊਯਾਰਕ, ਨਿਊ ਜਰਸੀ, ਟੈਕਸਸ ਤੇ ਓਹਾਇਓ ਸਮੇਤ ਵੱਖ-ਵੱਖ ਸੂਬਿਆਂ ’ਚ ਰਹਿੰਦੇ ਇਨ੍ਹਾਂ ਲੋਕਾਂ ਨਾਲ ਹੜ੍ਹ ਆਉਣ ਤੋਂ ਬਾਅਦ ਸੰਪਰਕ ਨਹੀਂ ਹੋ ਸਕਿਆ।

ਭਾਰਤੀ ਮੂਲ ਦੇ ਕਈ ਪਰਿਵਾਰਾਂ ਦਾ ਨਹੀਂ ਮਿਲਿਆ ਸੁਰਾਗ 29-08-2026
ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਨਿਪਾਲ-ਤਿੱਬਤ ਸਰਹੱਦ ਨੇੜੇ ਹਿਮਨਦੀ ਟੁੱਟਣ ਕਾਰਨ ਆਏ ਵਿਨਾਸ਼ਕਾਰੀ ਹੜ੍ਹਾਂ ’ਚ ਭਾਰਤੀ ਮੂਲ ਦੇ ਕਈ ਅਮਰੀਕੀ ਨਾਗਰਿਕ ਲਾਪਤਾ ਹਨ। ਨਿਊਯਾਰਕ, ਨਿਊ ਜਰਸੀ, ਟੈਕਸਸ ਤੇ ਓਹਾਇਓ ਸਮੇਤ ਵੱਖ-ਵੱਖ ਸੂਬਿਆਂ ’ਚ ਰਹਿੰਦੇ ਇਨ੍ਹਾਂ ਲੋਕਾਂ ਨਾਲ ਹੜ੍ਹ ਆਉਣ ਤੋਂ ਬਾਅਦ ਸੰਪਰਕ ਨਹੀਂ ਹੋ ਸਕਿਆ। ਟੈਕਸਸ ਦੇ ਡੈਲਸ ਇਲਾਕੇ ਦੇ 60 ਸਾਲਾ ਦੀਪਕ ਅਹੂਜਾ ਤੇ ਉਨ੍ਹਾਂ ਦੀ 57 ਸਾਲਾ ਪਤਨੀ ਮਧੂ ਅਹੂਜਾ ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਗਏ ਹੋਏ ਸਨ। ਉਨ੍ਹਾਂ ਨਾਲ ਆਖ਼ਰੀ ਸੰਪਰਕ ਤਿੱਬਤ ਦੇ ਗੀਰੋਂਗ ਸਰਹੱਦੀ ਇਮੀਗ੍ਰੇਸ਼ਨ ਕੇਂਦਰ ਨੇੜੇ ਹੋਇਆ ਸੀ। ਉਨ੍ਹਾਂ ਦੀਆਂ ਧੀਆਂ ਆਸ਼ਨਾ ਅਤੇ ਸ਼੍ਰੇਆ ਨੇ ਆਪਣੇ ਮਾਪਿਆਂ ਦੀ ਭਾਲ ਲਈ ਅਮਰੀਕੀ, ਨਿਪਾਲੀ, ਚੀਨੀ ਅਤੇ ਭਾਰਤੀ ਅਧਿਕਾਰੀਆਂ ਕੋਲ ਮਦਦ ਦੀ ਅਪੀਲ ਕੀਤੀ ਹੈ। ਨਿਊ ਜਰਸੀ ਦੇ ਬਲੂਮਫੀਲਡ ਵਾਸੀ ਬਿਮਲਭਾਈ ਪਟੇਲ ਤੇ ਉਨ੍ਹਾਂ ਦੀ ਪਤਨੀ ਜੈਮੀਨਾਬੇਨ ਪਟੇਲ ਵੀ ਕੈਲਾਸ਼ ਮਾਨਸਰੋਵਰ ਦੀ ਧਾਰਮਿਕ ਯਾਤਰਾ ਦੌਰਾਨ ਲਾਪਤਾ ਹੋ ਗਏ। ਉਨ੍ਹਾਂ ਦਾ 9 ਸਾਲਾ ਪੁੱਤਰ ਭਾਰਤ ਵਿਚ ਰਿਸ਼ਤੇਦਾਰਾਂ ਕੋਲ ਸੁਰੱਖਿਅਤ ਹੈ। ਪਰਿਵਾਰਕ ਮੈਂਬਰਾਂ ਤੇ ਬਲੂਮਫੀਲਡ ਦੇ ਭਾਈਚਾਰੇ ਵੱਲੋਂ ਜੋੜੇ ਦੀ ਸੁਰੱਖਿਅਤ ਵਾਪਸੀ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਲਾਂਗ ਆਇਲੈਂਡ ਦੀ 67 ਸਾਲਾ ਅਮਿਤਾ ਅਮੀਨ ਅਤੇ ਮੈਰਿਕ ਦੇ 72 ਸਾਲਾ ਜਿਤੇਂਦਰ ਮਨੂਭਾਈ ਪਟੇਲ ਦੇ ਨਾਲ ਨਿਊ ਜਰਸੀ ਦੀ 64 ਸਾਲਾ ਤੇਜਲ ਵਿਓਮੇਸ਼ ਪਟੇਲ ਵੀ ਸੱਤ ਮੈਂਬਰੀ ਯਾਤਰੀ ਦਲ ਵਿਚ ਸ਼ਾਮਲ ਸਨ। ਇਹ ਦਲ ਕੈਲਾਸ਼ ਪਰਬਤ ਵੱਲ ਜਾ ਰਿਹਾ ਸੀ, ਪਰ ਹੜ੍ਹਾਂ ਮਗਰੋਂ ਤਿੰਨਾਂ ਨਾਲ ਸੰਪਰਕ ਟੁੱਟ ਗਿਆ। ਨਿਊਯਾਰਕ ਦੇ 65 ਸਾਲਾ ਰਮੇਸ਼ ਸ਼ਰਮਾ ਤੇ ਉਨ੍ਹਾਂ ਦੀ 64 ਸਾਲਾ ਪਤਨੀ ਨੀਲਮ ਸ਼ਰਮਾ ਵੀ ਯਾਤਰਾ ਦੌਰਾਨ ਲਾਪਤਾ ਹਨ। ਉਨ੍ਹਾਂ ਦੀ ਧੀ ਡਾ. ਰਾਧਿਕਾ ਸ਼ਰਮਾ ਮੁਤਾਬਕ ਹੜ੍ਹ ਆਉਣ ਤੋਂ ਕਰੀਬ 40 ਮਿੰਟ ਪਹਿਲਾਂ ਮਾਪਿਆਂ ਨਾਲ ਆਖ਼ਰੀ ਵਾਰ ਗੱਲ ਹੋਈ ਸੀ। ਨਿਊਯਾਰਕ ਦੀ 54 ਸਾਲਾ ਰੇਖਾ ਸ਼ਸ਼ੀਧਰਨ ਅਤੇ ਉਨ੍ਹਾਂ ਦੀ 14 ਸਾਲਾ ਧੀ ਰਾਸ਼ੀ ਸ਼ਸ਼ੀਧਰਨ ਦਾ ਵੀ ਕੋਈ ਸੁਰਾਗ ਨਹੀਂ ਮਿਲਿਆ। ਓਹਾਇਓ ਦੀ 45 ਸਾਲਾ ਵੀਨਸ ਰਜਨੀਕਾਂਤ ਪਟੇਲ ਵੀ ਲਾਪਤਾ ਅਮਰੀਕੀਆਂ ਵਿੱਚ ਸ਼ਾਮਲ ਹੈ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਨਿਪਾਲ ਤੇ ਤਿੱਬਤ ਵਿਚ ਕਰੀਬ 90 ਅਮਰੀਕੀ ਨਾਗਰਿਕ ਅਜੇ ਸੰਪਰਕ ਤੋਂ ਬਾਹਰ ਹਨ। ਨਿਪਾਲੀ ਅਧਿਕਾਰੀਆਂ ਵੱਲੋਂ 65 ਲਾਪਤਾ ਅਮਰੀਕੀਆਂ ਦੀ ਮੁੱਢਲੀ ਸੂਚੀ ਜਾਰੀ ਕੀਤੀ ਗਈ ਹੈ। ਹੁਣ ਤੱਕ ਤਿੰਨ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ ਅਤੇ ਕਿਸੇ ਅਮਰੀਕੀ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ। ਬਚਾਏ ਗਏ ਲੋਕਾਂ ਵਿਚ 52 ਸਾਲਾ ਅੰਜਨਾ ਰਾਜਾ ਅਤੇ 55 ਸਾਲਾ ਪੱਟਾਬਿਰਾਮਨ ਵੇਂਕਟੇਸਨ ਦੇ ਨਾਂਅ ਜਾਰੀ ਕੀਤੇ ਗਏ ਹਨ, ਜਦਕਿ ਤੀਜੇ ਅਮਰੀਕੀ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ। ਇਸ ਦੁਖਦਾਈ ਘੜੀ ’ਚ ਅਮਰੀਕਾ ਵੱਸਦਾ ਭਾਰਤੀ ਭਾਈਚਾਰਾ ਲਾਪਤਾ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਆਪਣੇ-ਆਪਣੇ ਧਾਰਮਿਕ ਅਸਥਾਨਾਂ ’ਤੇ ਅਰਦਾਸਾਂ ਅਤੇ ਪ੍ਰਾਰਥਨਾਵਾਂ ਕਰ ਰਿਹਾ ਹੈ। ਕਈ ਥਾਵਾਂ ’ਤੇ ਮੋਮਬੱਤੀ ਸਭਾਵਾਂ ਵੀ ਕਰਵਾਈਆਂ ਗਈਆਂ ਹਨ, ਜਿੱਥੇ ਲੋਕਾਂ ਨੇ ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਈ
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ‘ ਸਾਚਾ ਗੁਰੂ ਲਾਧੋ ਰੇ ’ ਦਿਵਸ ਨੂੰ ਸਮਰਪਿਤ ਸਾਲਾਨਾ ਜੋ... ਅਗਲੀ ਖ਼ਬਰ ਭਾਈ ਸਰਬਜੀਤ ਸਿੰਘ ਧੁੰਦਾ ਵੱਲੋਂ ਇਟਲੀ ਵਿਚ ਲਗਾਤਾਰ ਦੀਵਾਨ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।