29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਲੰਡਨ ਦੇ ਨੇਸਡੇਨ ਇਲਾਕੇ ’ਚ ਭਿਆਨਕ ਅੱਗ

ਲੰਡਨ, 28 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਤਰ-ਪੱਛਮੀ ਲੰਡਨ ਦੇ ਨੇਸਡੇਨ ’ਚ ਹਨਾਹ ਕਲੌਜ ਸਥਿਤ ਇਕ ਉਦਯੋਗਿਕ ਅਸਟੇਟ ’ਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਅਸਮਾਨ ’ਚ ਕਾਲੇ ਧੂੰਏਂ ਦੇ ਵੱਡੇ ਗੁਬਾਰ ਉੱਠ ਰਹੇ ਹਨ, ਜੋ ਕਈ ਮੀਲ ਦੂਰੋਂ ਵੀ ਦਿਖਾਈ ਦੇ ਰਹੇ ਹਨ।

ਅਜੀਤ ਡੈਸਕ 29-08-2026
ਲੰਡਨ, 28 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਤਰ-ਪੱਛਮੀ ਲੰਡਨ ਦੇ ਨੇਸਡੇਨ ’ਚ ਹਨਾਹ ਕਲੌਜ ਸਥਿਤ ਇਕ ਉਦਯੋਗਿਕ ਅਸਟੇਟ ’ਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਅਸਮਾਨ ’ਚ ਕਾਲੇ ਧੂੰਏਂ ਦੇ ਵੱਡੇ ਗੁਬਾਰ ਉੱਠ ਰਹੇ ਹਨ, ਜੋ ਕਈ ਮੀਲ ਦੂਰੋਂ ਵੀ ਦਿਖਾਈ ਦੇ ਰਹੇ ਹਨ। ਲੰਡਨ ਫਾਇਰ ਬ੍ਰਿਗੇਡ ਦੇ ਹਵਾਲੇ ਨਾਲ ਆ ਰਹੀ ਜਾਣਕਾਰੀ ਅਨੁਸਾਰ 20 ਅੱਗ ਬੁਝਾਊ ਗੱਡੀਆਂ ਤੇ ਲਗਭਗ 125 ਅੱਗ ਬੁਝਾਊ ਅਮਲੇ ਦੇ ਮੈਂਬਰ ਅੱਗ ’ਤੇ ਕਾਬੂ ਪਾਉਣ ਲਈ ਤਾਇਨਾਤ ਕੀਤੇ ਗਏ ਹਨ। ਫਾਇਰ ਬ੍ਰਿਗੇਡ ਨੂੰ ਪਹਿਲੀ ਕਾਲ ਸਵੇਰੇ 11:34 ਵਜੇ ਮਿਲੀ ਅਤੇ ਇਸ ਤੋਂ ਬਾਅਦ 70 ਤੋਂ ਵੱਧ ਕਾਲਾਂ ਆਈਆਂ। ਵੈਂਬਲੇ, ਪਾਰਕ ਰੋਇਲ, ਵਿਲਸਡੇਨ ਅਤੇ ਨੇੜਲੇ ਸਟੇਸ਼ਨਾਂ ਤੋਂ ਅਮਲੇ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਅੱਗ ਵੈਂਬਲੇ ਸਟੇਡੀਅਮ ਤੇ ਆਈਕਾ ਦੇ ਨੇੜੇ ਲੱਗੀ ਹੈ। ਇਲਾਕੇ ਵਿੱਚ ਵੱਡੀ ਮਾਤਰਾ ਵਿਚ ਧੂੰਆਂ ਫੈਲਣ ਕਾਰਨ ਨੇੜਲੇ ਵਸਨੀਕਾਂ ਨੂੰ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਤੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਜਾਂ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ ਹੋਈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਲੰਡਨ ਅੰਡਰਗਰਾਊਂਡ ’ਤੇ ਵੀ ਵੱਡਾ ਅਸਰ ਪਿਆ ਹੈ।
ਪਿਛਲੀ ਖ਼ਬਰ ਅਮਰੀਕੀ ਨਾਗਰਿਕਤਾ ਲਈ ਹੁਣ ਗੁਆਂਢੀਆਂ ਤੋਂ ਵੀ ਹੋ ਸਕਦੀ ਪੁੱਛਗਿੱਛ ਅਗਲੀ ਖ਼ਬਰ ਪੰਜਾਬੀ ਮੂਲ ਦੀ ਜੱਜ ਨੇ ਟਰੰਪ ਦੀ ‘ਡਾਕ ਰਾਹੀਂ ਵੋਟ’ ਯੋਜਨਾ ’ਤੇ ਲਾਈ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।