ਭਾਰਤੀ ਕੰਪਨੀ ਵਲੋਂ ਸਕਾਟਲੈਂਡ ਵਿਚ 60 ਲੱਖ ਪੌਂਡ ਨਿਵੇਸ਼ ਦੀ ਯੋਜਨਾ, 100 ਨੌਕਰੀਆਂ ਦੀ ਸੰਭਾਵਨਾ
ਗਲਾਸਗੋ, 27 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਦੇ ਭਾਰਤ ਦੌਰੇ ਦੌਰਾਨ ਭਾਰਤੀ ਕੰਪਨੀ ਸਰਵਾ ਫੋਮ ਨੇ ਸਕਾਟਲੈਂਡ ਵਿੱਚ ਨਵਾਂ ਨਿਰਮਾਣ ਕੇਂਦਰ ਸਥਾਪਤ ਕਰਨ ਲਈ ਪਹਿਲੇ ਪੜਾਅ ਵਿਚ 60 ਲੱਖ ਪੌਂਡ ਦੇ ਨਿਵੇਸ਼ ਦੀ ਯੋਜਨਾ ਦਾ ਐਲਾਨ ਕੀਤਾ ਹੈ। ਪ੍ਰਾਜੈਕਟ ਦੇ ਸਫਲ ਹੋਣ ਅਤੇ ਲੋੜੀਂਦੇ ਵਿੱਤੀ ਪ੍ਰਬੰਧ ਪੂਰੇ ਹੋਣ ਦੀ ਸੂਰਤ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ ਕੁੱਲ ਨਿਵੇਸ਼ ਇੱਕ ਕਰੋੜ 20 ਲੱਖ ਪੌਂਡ ਤੱਕ ਪਹੁੰਚ ਸਕਦਾ ਹੈ।
ਗਲਾਸਗੋ, 27 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਦੇ ਭਾਰਤ ਦੌਰੇ ਦੌਰਾਨ ਭਾਰਤੀ ਕੰਪਨੀ ਸਰਵਾ ਫੋਮ ਨੇ ਸਕਾਟਲੈਂਡ ਵਿੱਚ ਨਵਾਂ ਨਿਰਮਾਣ ਕੇਂਦਰ ਸਥਾਪਤ ਕਰਨ ਲਈ ਪਹਿਲੇ ਪੜਾਅ ਵਿਚ 60 ਲੱਖ ਪੌਂਡ ਦੇ ਨਿਵੇਸ਼ ਦੀ ਯੋਜਨਾ ਦਾ ਐਲਾਨ ਕੀਤਾ ਹੈ। ਪ੍ਰਾਜੈਕਟ ਦੇ ਸਫਲ ਹੋਣ ਅਤੇ ਲੋੜੀਂਦੇ ਵਿੱਤੀ ਪ੍ਰਬੰਧ ਪੂਰੇ ਹੋਣ ਦੀ ਸੂਰਤ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ ਕੁੱਲ ਨਿਵੇਸ਼ ਇੱਕ ਕਰੋੜ 20 ਲੱਖ ਪੌਂਡ ਤੱਕ ਪਹੁੰਚ ਸਕਦਾ ਹੈ। ਇਸ ਨਾਲ ਸਕਾਟਲੈਂਡ ਵਿਚ ਹੁਨਰਮੰਦ ਕਾਮਿਆਂ ਸਮੇਤ ਲਗਭਗ 100 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ।ਸਕਾਟਿਸ਼ ਸਰਕਾਰ ਵਲੋਂ 27 ਅਕਤੂਬਰ ਨੂੰ ਜਾਰੀ ਜਾਣਕਾਰੀ ਅਨੁਸਾਰ ਇਹ ਐਲਾਨ ਮੁੰਬਈ ਵਿੱਚ ਜੌਹਨ ਸਵਿਨੀ ਅਤੇ ਸਰਵਾ ਫੋਮ ਦੇ ਨੁਮਾਇੰਦਿਆਂ ਵਿਚਾਲੇ ਹੋਈ ਮੁਲਾਕਾਤ ਦੌਰਾਨ ਕੀਤਾ ਗਿਆ। ਪ੍ਰਸਤਾਵਿਤ ਨਿਰਮਾਣ ਕੇਂਦਰ ਵਿੱਚ ਫੋਮ ਨਾਲ ਸਬੰਧਤ ਸਮੱਗਰੀ ਦੀ ਮੁੜ ਵਰਤੋਂ ਉੱਤੇ ਧਿਆਨ ਦਿੱਤਾ ਜਾਵੇਗਾ, ਜਿਸ ਨਾਲ ਉਦਯੋਗਿਕ ਰਹਿੰਦ-ਖੂੰਹਦ ਘਟਾਉਣ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਮਦਦ ਮਿਲ ਸਕਦੀ ਹੈ। ਸਵਿਨੀ ਨੇ ਇਸ ਨਿਵੇਸ਼ ਯੋਜਨਾ ਦਾ ਸਵਾਗਤ ਕਰਦਿਆਂ ਇਸ ਨੂੰ ਸਕਾਟਲੈਂਡ ਦੇ ਉਦਯੋਗਿਕ ਵਿਕਾਸ ਅਤੇ ਕਾਰਬਨ ਨਿਕਾਸ ਘਟਾਉਣ ਦੇ ਟੀਚਿਆਂ ਲਈ ਲਾਭਦਾਇਕ ਦੱਸਿਆ।