ਰਿਚਮੰਡ ਨੇਚਰ ਪਾਰਕ ਵਿਚ ਹੈਲੋਵੀਨ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ
ਵੈਨਕੂਵਰ, 27 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਲ ਲੱਗਦੇ ਰਿਚਮੰਡ ਸ਼ਹਿਰ ‘ਚ ਸਥਿਤ ਰਿਚਮੰਡ ਨੇਚਰ ਪਾਰਕ ਵਿੱਚ ਹੈਲੋਵੀਨ ਦੇ ਤਿਉਹਾਰ ਨੂੰ ਸਮਰਪਿਤ ‘ਹੈਲੋਵੀਨ ਹੂਟ’ ਸਮਾਗਮ ਦੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਮਾਗਮ ਦੌਰਾਨ ਪਾਰਕ ਨੂੰ ‘ਭੂਤਾਂ’ ਦੇ ਡਰਾਉਣੇ ਪੁਤਲਿਆਂ ਅਤੇ ਹੈਲੋਵੀਨ ਨਾਲ ਸੰਬੰਧਿਤ ਵੱਖ-ਵੱਖ ਆਕ੍ਰਿਤੀਆਂ ਨਾਲ ਸਜਾਇਆ ਗਿਆ ਹੈ।
ਅਜੀਤ ਡੈਸਕ
28-10-2026