24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮਾਈਕ੍ਰੋਸਾਫਟ ਵੱਲੋਂ 1600 ਨੌਕਰੀਆਂ ਤੁਰੰਤ ਖ਼ਤਮ ਕਰਨ ਦਾ ਐਲਾਨ

ਅਜੀਤ ਡੈਸਕ 09-07-2026
ਸੈਕਰਾਮੈਂਟੋ, 8 ਜੁਲਾਈ (ਹੁਸਨ ਲੜੋਆ ਬੰਗਾ)-ਮਾਈਕ੍ਰੋਸਾਫਟ ਦਾ ਹਿੱਸਾ ਬਣਨ ਤੋਂ ਬਾਅਦ ਡਬਲਯੂ ਏ-ਐਕਸਬਾਕਸ ਆਪਣੇ ਸਭ ਤੋਂ ਵੱਡੇ ਪੁਨਰਗਠਨ ਲਈ ਤਿਆਰ ਹੈ| ਸੀ.ਈ.ਓ. ਆਸ਼ਾ ਸ਼ਰਮਾ ਨੇ ਕਰਮਚਾਰੀਆਂ ਨੂੰ ਦਿੱਤੇ ਇਕ ਨੋਟ ਵਿਚ ਹਜ਼ਾਰਾਂ ਨੌਕਰੀਆਂ ਵਿਚ ਕਟੌਤੀ, ਲੀਡਰਸ਼ਿਪ ਵਿਚ ਤਬਦੀਲੀਆਂ ਤੇ ਗੇਮਿੰਗ ਡਿਵੀਜ਼ਨ ਦੇ ਕਾਰਜਾਂ ਵਿਚ ਇਕ ਵੱਡੇ ਬਦਲਾਅ ਦੀ ਰੂਪ ਰੇਖਾ ਦਾ ਵੇਰਵਾ ਦਿੱਤਾ ਹੈ| ਐਕਸਬਾਕਸ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਨ ਪੁਨਰਗਠਨ ਦੱਸਦੇ ਹੋਏ, ਸ਼ਰਮਾ ਨੇ ਕਿਹਾ ਕਿ ਲਗਭਗ 1,600 ਅਹੁਦਿਆਂ ਨੂੰ ਤੁਰੰਤ ਖਤਮ ਕੀਤਾ ਜਾ ਰਿਹਾ ਹੈ| 2027 ਵਿੱਤੀ ਸਾਲ ਦੇ ਅੰਤ ਤੱਕ ਮਾਈਕ੍ਰੋਸਾਫਟ ਦੇ 3200 ਹੋਰ ਅਹੁੱਦੇ ਖਤਮ ਕਰ ਦਿੱਤੇ ਜਾਣਗੇ| ਪੁਨਰਗਠਨ ਦੇ ਹਿੱਸੇ ਵਜੋਂ ਚਾਰ ਐਕਸਬਾਕਸ ਸਟੂਡੀਓ ਵੀ ਕੰਪਨੀ ਦੀ ਮਾਲਕੀ ਤੋਂ ਬਾਹਰ ਚਲੇ ਜਾਣਗੇ| ਇਹ ਕਾਰਵਾਈ ਮਾਈਕ੍ਰੋਸਾਫਟ ਦੇ ਕੰਪਨੀ ਵਿਚ 4,800 ਨੌਕਰੀਆਂ ਨੂੰ ਖਤਮ ਕਰਨ ਦੇ ਵਿਆਪਕ ਫੈਸਲੇ ਦਾ ਹਿੱਸਾ ਹੈ| ਸ਼ਰਮਾ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਇਹ ਦੁਖਦਾਈ ਹੈ ਪਰੰਤੂ ਇਹ ਪੁਨਰਗਠਨ ਸਾਲਾਂ ਦੇ ਨਿਵੇਸ਼ ਤੋਂ ਬਾਅਦ ਆਇਆ ਹੈ ਤੇ ਅਜਿਹਾ ਕਰਨਾ ਲਾਜ਼ਮੀ ਬਣ ਗਿਆ ਹੈ|
ਪਿਛਲੀ ਖ਼ਬਰ ਜਹਾਜ਼ ਦੇ ਖੋਜੀ ਰਾਈਟ ਬ੍ਰਦਰਜ਼ ਦੇ ਸ਼ਹਿਰ ਵਿਖੇ ਅਮਰੀਕਾ ਦੇ ਆਜ਼ਾਦੀ ਜਸ਼ਨਾਂ ’ਚ ਵੱਡੀ ਗਿਣਤੀ ਸਿੱਖ ਭਾਈਚਾਰੇ ਨੇ ਲਿਆ ਹਿ... ਅਗਲੀ ਖ਼ਬਰ ਕਰੋੜਾਂ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਔਰਤ ਸਮੇਤ ਦੋ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।