24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਐਵਰੈਸਟ ’ਤੇ ਮੌਤ ਦੇ ਮੂੰਹੋਂ ਕੱਢਣ ਵਾਲੇ ਸ਼ੇਰਪਾ ਨੂੰ ਅਜੈਪਾਲ ਧਾਲੀਵਾਲ ਨੇ ਸਰੀ ’ਚ ਕੀਤਾ ਸਨਮਾਨਿਤ

** ਦੁਨੀਆ ਦੀ ਸਭ ਤੋਂ ਉੱਚੀ ਚੋਟੀ ਫ਼ਤਹਿ ਕਰਨ ਤੋਂ 12 ਘੰਟੇ ਬਾਅਦ ਮੁਸ਼ਕਲ ’ਚ ਫਸੇ ਸਨ ਸਰੀ ਦੇ ਪਰਬਤਾਰੋਹੀ ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਫ਼ਤਹਿ ਕਰਨ ਵਾਲੇ ਪੰਜਾਬੀ ਮੂਲ ਨਾਲ ਸੰਬੰਧਿਤ ਸਰੀ ਦੇ ਪਰਬਤਾਰੋਹੀ ਅਜੈਪਾਲ ਧਾਲੀਵਾਲ ਨੇ ਉਸ ਸ਼ੇਰਪਾ ਦਾ ਵਿਸ਼ੇਸ਼ ਸਨਮਾਨ ਕੀਤਾ, ਜਿਸ ਨੇ ਐਵਰੈਸਟ ’ਤੇ ਬੇਹੱਦ ਮੁਸ਼ਕਲ ਹਾਲਾਤ ਦੌਰਾਨ ਉਨ੍ਹਾਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਅਜੈਪਾਲ ਧਾਲੀਵਾਲ ਨੇ ਐਵਰੈਸਟ ’ਤੇ ਵਾਪਰੇ ਉਸ ਖ਼ਤਰਨਾਕ ਪਲ ਨੂੰ ਯਾਦ ਕਰਦਿਆਂ ਦੱਸਿਆ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਪਹੁੰਚਣਾ ਜਿੱਥੇ ਉਨ੍ਹਾਂ ਲਈ ਵੱਡੀ ਪ੍ਰਾਪਤੀ ਸੀ, ਉੱਥੇ ਚੋਟੀ ਫ਼ਤਹਿ ਕਰਨ ਤੋਂ ਬਾਅਦ ਵਾਪਸੀ ਦਾ ਸਫ਼ਰ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਬਣ ਗਿਆ।

ਅਜੀਤ ਡੈਸਕ 24-08-2026
** ਦੁਨੀਆ ਦੀ ਸਭ ਤੋਂ ਉੱਚੀ ਚੋਟੀ ਫ਼ਤਹਿ ਕਰਨ ਤੋਂ 12 ਘੰਟੇ ਬਾਅਦ ਮੁਸ਼ਕਲ ’ਚ ਫਸੇ ਸਨ ਸਰੀ ਦੇ ਪਰਬਤਾਰੋਹੀ ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਫ਼ਤਹਿ ਕਰਨ ਵਾਲੇ ਪੰਜਾਬੀ ਮੂਲ ਨਾਲ ਸੰਬੰਧਿਤ ਸਰੀ ਦੇ ਪਰਬਤਾਰੋਹੀ ਅਜੈਪਾਲ ਧਾਲੀਵਾਲ ਨੇ ਉਸ ਸ਼ੇਰਪਾ ਦਾ ਵਿਸ਼ੇਸ਼ ਸਨਮਾਨ ਕੀਤਾ, ਜਿਸ ਨੇ ਐਵਰੈਸਟ ’ਤੇ ਬੇਹੱਦ ਮੁਸ਼ਕਲ ਹਾਲਾਤ ਦੌਰਾਨ ਉਨ੍ਹਾਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਅਜੈਪਾਲ ਧਾਲੀਵਾਲ ਨੇ ਐਵਰੈਸਟ ’ਤੇ ਵਾਪਰੇ ਉਸ ਖ਼ਤਰਨਾਕ ਪਲ ਨੂੰ ਯਾਦ ਕਰਦਿਆਂ ਦੱਸਿਆ ਕਿ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਪਹੁੰਚਣਾ ਜਿੱਥੇ ਉਨ੍ਹਾਂ ਲਈ ਵੱਡੀ ਪ੍ਰਾਪਤੀ ਸੀ, ਉੱਥੇ ਚੋਟੀ ਫ਼ਤਹਿ ਕਰਨ ਤੋਂ ਬਾਅਦ ਵਾਪਸੀ ਦਾ ਸਫ਼ਰ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਬਣ ਗਿਆ। ਧਾਲੀਵਾਲ ਅਨੁਸਾਰ ਮਾਊਂਟ ਐਵਰੈਸਟ ਦੀ ਚੋਟੀ ’ਤੇ ਖੜ੍ਹੇ ਹੋਣ ਤੋਂ 12 ਘੰਟੇ ਬਾਅਦ ਵੀ ਧਾਲੀਵਾਲ ਹੇਠਾਂ ਉਤਰਨ ਲਈ ਸੰਘਰਸ਼ ਕਰ ਰਹੇ ਸਨ। ਅਜਿਹੇ ਨਾਜ਼ੁਕ ਸਮੇਂ ਦੌਰਾਨ ਉਨ੍ਹਾਂ ਨਾਲ ਮੌਜੂਦ ਸ਼ੇਰਪਾ ਨੇ ਹਿੰਮਤ ਅਤੇ ਸੂਝ-ਬੂਝ ਨਾਲ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਵਿਚ ਅਹਿਮ ਯੋਗਦਾਨ ਪਾਇਆ। ਹੁਣ ਸਰੀ ਵਿਖੇ ਹੋਏ ਇਕ ਸਮਾਗਮ ਦੌਰਾਨ ਧਾਲੀਵਾਲ ਨੇ ਆਪਣੇ ਜੀਵਨ ਦੇ ਇਸ ਅਹਿਮ ਸਾਥੀ ਨੂੰ ਸਨਮਾਨਿਤ ਕਰਦਿਆਂ ਉਸ ਪ੍ਰਤੀ ਧੰਨਵਾਦ ਪ੍ਰਗਟਾਇਆ ਹੈ।
ਪਿਛਲੀ ਖ਼ਬਰ ਮੰਜ਼ਿਲ ਨਾ ਮਿਲੇ ਤਾਂ ਵੀ ਜ਼ਿੰਦਗੀ ਅਧੂਰੀ ਨਹੀਂ-ਜੋਅ ਬਾਈਡਨ ਦਾ ਪੁਰਾਣਾ ਬਿਆਨ ਮੁੜ ਚਰਚਾ ’ਚ ਅਗਲੀ ਖ਼ਬਰ ਬਰਸੀ ਸਮਾਗਮ ਦੇ ਦੂਸਰੇ ਦਿਨ ਸੰਗਤਾਂ ਨੇ ਵੱਡੀ ਗਿਣਤੀ ’ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।