24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਗੁਰਦੁਆਰਾ ਸਿੰਘ ਸਭਾ, ਰੋਦੀਗੋ (ਮਾਨਤੋਵਾ) ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ

ਅਜੀਤ ਡੈਸਕ 09-07-2026
ਬਰੇਸ਼ੀਆ(ਇਟਲੀ), 8 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਿਰਮੌਰ ਸੰਸਥਾ ਕਲਤੂਰਾ ਸਿੱਖ ਇਟਲੀ
ਵੱਲੋਂ ਸਮੇਂ ਸਮੇਂ ਉਪਰਾਲੇ ਕੀਤੇ ਜਾ ਰਹੇ ਹਨ। ਜਿਨ੍ਹਾਂ ਦਾ ਮੁੱਖ ਮਕਸਦ ਇਟਾਲੀਅਨ ਲੋਕਾਂ ਨੂੰ ਆਪਣੇ ਧਰਮ ਦੇ ਪ੍ਰਤੀ ਜਾਣੂ ਕਰਵਾਉਣਾ ਅਤੇ ਪੰਜਾਬੀ ਬੱਚੇ ਜੋ ਇੱਥੇ ਜਨਮੇ ਹਨ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਾ ਹੈ। ਇਸੇ ਲੜੀ ਤਹਿਤ ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਰੋਦੀਗੋ (ਮਾਨਤੋਵਾ) ਵਿਖੇ ਗੁਰਮਤਿ ਗਿਆਨ ਮੁਕਾਬਲੇ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਵਿਦਿਆਲੇ ਇਟਲੀ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ। ਜਿੱਥੇ ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰਮਤਿ ਗਿਆਨ ਮੁਕਾਬਲਿਆਂ ਵਿੱਚ 91 ਬੱਚਿਆਂ ਨੇ ਭਾਗ ਲਿਆ।ਇਹ ਮੁਕਾਬਲੇ ਚਾਰ ਵੱਖ-ਵੱਖ ਗਰੁੱਪਾਂ, ਗਰੁੱਪ A 4 ਤੋਂ 8 ਸਾਲ, ਗਰੁੱਪ B 8 ਤੋਂ 11 ਸਾਲ, ਗਰੁੱਪ C 11 ਤੋਂ 14 ਸਾਲ ਅਤੇ ਗਰੁੱਪ D 14 ਸਾਲ ਤੋਂ ਉੱਪਰ ਵਿੱਚ ਕਰਵਾਏ ਗਏ। ਇਹ ਗੁਰਮਤਿ ਗਿਆਨ ਮੁਕਾਬਲੇ ਲਿਖਤੀ ਰੂਪ ਵਿੱਚ ਕਰਵਾਏ ਗਏ।ਜਿਸ ਵਿੱਚ ਬੱਚਿਆਂ ਨੇ ਪੇਪਰ ਸ਼ੀਟ ਦੇ ਉੱਪਰ ਸਹੀ ਜਵਾਬ ਉੱਪਰ ਨਿਸ਼ਾਨ ਲਗਾ ਕੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਆਪਣੀ ਕੀਤੀ ਮਿਹਨਤ ਅਨੁਸਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਹੀਦ ਭਾਈ ਮਨੀ ਸਿੰਘ ਗੁਰਮਤਿ ਵਿਦਿਆਲੇ ਇਟਲੀ ਵਿੱਚ ਪੜ ਰਹੇ ਬੱਚਿਆਂ ਵਿੱਚੋਂ 21 ਬੱਚੇ ਗੁਰਦੁਆਰਾ ਸਾਹਿਬ ਪਹੁੰਚੇ।ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਜ ਕਰਕੇ ਬਾਰੋ ਬਾਰੀ ਸ੍ਰੀ ਜਪੁਜੀ ਸਾਹਿਬ ਦੇ ਜਾਪ ਕੀਤੇ। ਇਸ ਪ੍ਰੋਗਰਾਮ ਵਿੱਚ ਜੋ ਨਵੀਂ ਸੰਵੇਦਨਸ਼ੀਲਤਾ
ਦੇਖਣ ਨੂੰ ਮਿਲੀ, ਓਹ ਇਹ ਕਿ ਸੰਗਤਾਂ ਇੱਕਜੁੱਟ ਹੋ ਕੇ ਦਰਬਾਰ ਸਾਹਿਬ ਵਿੱਚ ਸਜੀਆਂ ਰਹੀਆਂ, ਪੂਰਾ ਦਰਬਾਰ ਸਾਹਿਬ ਸੰਗਤ ਦੇ ਨਾਲ ਭਰਿਆ ਹੋਇਆ ਸੀ, ਅਤੇ ਸੰਗਤਾਂ ਨੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹੋਇਆਂ ਉਨ੍ਹਾਂ ਦੇ ਨਾਲ ਨਾਲ ਉੱਚੀ ਆਵਾਜ਼ ਦੇ ਵਿੱਚ ਸ੍ਰੀ ਜਪੁਜੀ ਸਾਹਿਬ ਦੇ ਸੈਂਕੜਿਆਂ ਪਾਠ ਕੀਤੇ ਅਤੇ ਇਸ ਦੇ ਨਾਲ ਹੀ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਦਸਤਾਰ ਮੁਕਾਬਲਿਆਂ ਵਿੱਚ 14 ਸਾਲ ਤੋਂ ਥੱਲੇ ਅਤੇ 14 ਸਾਲ ਤੋਂ ਉੱਪਰ ਦੋ ਗਰੁੱਪ ਬਣਾਏ ਗਏ।ਇਸੇ ਤਰ੍ਹਾਂ ਦੁਮਾਲਾ ਸਜਾਉਣ ਦੇ ਮੁਕਾਬਲੇ ਵਿੱਚ ਵੀ 12 ਸਾਲ ਤੋਂ ਥੱਲੇ ਅਤੇ 12 ਸਾਲ ਤੋਂ ਉੱਪਰ ਦੋ ਗਰੁੱਪ ਬਣਾ ਕੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਟਰਾਫੀਆਂ ਅਤੇ ਦਸਤਾਰਾਂ ਦੇ ਕੇ ਸਨਮਾਨ ਕੀਤਾ ਗਿਆ ਅਤੇ ਗੁਰਮਤਿ ਵਿਦਿਆਲੇ ਦੇ ਬੱਚਿਆਂ ਨੂੰ ਬਹੁਤ ਹੀ ਖੂਬਸੂਰਤ ਸਨਮਾਨ ਚਿੰਨ ਜਿਸ ਵਿੱਚ ਓ ਅ ਪੰਜਾਬੀ ਰੁੱਤਾਂ ਅਤੇ ਮਹੀਨਿਆਂ ਦੇ ਨਾਮ ਲਿਖੇ ਹੋਏ ਸਨ, ਦੇ ਕੇ ਸਨਮਾਨ ਕੀਤਾ ਗਿਆ ਅਤੇ ਬਾਕੀ ਜਿਨਾਂ ਬੱਚਿਆਂ ਨੇ ਸਾਰੇ ਪ੍ਰੋਗਰਾਮਾਂ ਵਿੱਚ ਭਾਗ ਲਿਆ ਸੀ। ਉਹਨਾਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਕਲਤੂਰਾ ਸਿੱਖ ਦੇ ਸਾਰੇ ਸੇਵਾਦਾਰਾਂ ਦਾ ਵੀ ਦਸਤਾਰਾਂ ਨਾਲ ਸਨਮਾਨ ਕੀਤਾ ਗਿਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਦੀ ਸਮੁੱਚੀ ਟੀਮ, ਅਤੇ ਗੁਰਦੁਆਰਾ ਸਾਹਿਬ ਦੇ ਟੀਚਰ ਸਾਹਿਬਾਨਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸਿੱਖਾਂ ਵਿਰੁੱਧ ਵਧ ਰਹੇ ਨਫ਼ਰਤੀ ਅਪਰਾਧਾਂ ਤੇ ਕਿਰਪਾਨ ਦੇ ਮਸਲੇ ’ਤੇ ਬਰਤਾਨਵੀ ਸੰਸਦ ਵਿੱਚ ਸਿੱਖ ਲਾਬੀ 15 ਜੁਲਾਈ ਨੂੰ ਅਗਲੀ ਖ਼ਬਰ ਟੈਸਲਾ ਕਾਰ ਦੀ ਚਾਲਕ ਵੱਲੋਂ ਸੌਂ ਕੇ ਸਫ਼ਰ ਕੀਤੇ ਜਾਣ ਦੀ ਘਟਨਾ ਦੀ ਵੀਡੀਓ ਵਾਇਰਲ —ਪੁਲਿਸ ਵੱਲੋਂ ਜਾਂਚ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।