25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਬਹੁਗਿਣਤੀ ਖੇਡ ਪ੍ਰੇਮੀਆਂ ਨੇ ਵਾਪਸੀ ਲਈ ਮਾਰੀਆਂ ‘ਉਡਾਰੀਆਂ’

ਅਜੀਤ ਡੈਸਕ 09-07-2026
ਵੈਨਕੂਵਰ, 8 ਜੁਲਾਈ (ਮਲਕੀਤ ਸਿੰਘ)-ਕਰੀਬ ਇੱਕ ਮਹੀਨੇ ਤੱਕ ਫ਼ੀਫ਼ਾ ਵਿਸ਼ਵ ਕੱਪ ਦੇ ਰੰਗਾਂ ’ਚ ਰੰਗਿਆ ਰਹਿਣ ਵਾਲਾ ਵੈਨਕੂਵਰ ਸ਼ਹਿਰ ਹੁਣ ਮੁੜ ਆਪਣੇ ਆਮ ਰੂਟੀਨ ਵਾਲੇ ਦਿਨਾਂ ਵੱਲ ਪਰਤਦਾ ਮਹਿਸੂਸ ਹੋ ਰਿਹਾ ਹੈ ‘ਬਾਬੇ ਨੇ ਮਾਰੀ ਚੀਕ, ਤੇ ਮੇਲਾ ਉਜੜ ਗਿਆ’ ਵਾਲੀ ਪੰਜਾਬੀ ਦੀ ਕਹਾਵਤ ਵਾਂਗ ਅੱਜ ਜਿਉਂ ਹੀ ਵੈਨਕੂਵਰ ਦੇ ਬੀਸੀ ਪਲੇਸ ’ਚ ਸਵਿਟਜ਼ਰਲੈਂਡ ਅਤੇ ਕੋਲੰਬੀਆ ਵਿਚਾਲੇ ਖੇਡੇ ਗਏ ਇਸ ਦੌਰ ਦੇ ਆਖਰੀ ਮੈਂਚ ਦੀ ਸਮਾਪਤੀ ਹੋਈ ਤਾਂ ਉੱਥੇ ਮੌਜੂਦ ਵੱਖ-ਵੱਖ ਦੇਸ਼ਾਂ ਤੋਂ ਆਏ ਹਜ਼ਾਰਾਂ ਫੁੱਟਬਾਲ ਪ੍ਰੇਮੀਆਂ ਅਤੇ ਸੈਲਾਨੀਆਂ ਵਿੱਚੋਂ ਬਹੁਤੇ ਆਪਣੇ ਵਤਨਾਂ ਵੱਲ ‘ਉਡਾਰੀਆਂ’ ਮਾਰਦੇ ਵੇਖੇ ਗਏ ਜਿਸ ਕਾਰਨ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ਤੇ ਸ਼ਾਮ ਤੋਂ ਦੇਰ ਰਾਤ ਤੱਕ ਸੈਲਾਨੀਆਂ ਦੀਆਂ ਰੌਣਕਾਂ ਲੱਗੀਆਂ ਨਜ਼ਰੀ ਆਈਆਂ। ਵੈਨਕੂਵਰ ਮਹਾਨਗਰ ਵੱਲੋਂ ਦੁਨੀਆ ਭਰ ਦੇ ਲੱਖਾਂ ਫੁੱਟਬਾਲ ਪ੍ਰੇਮੀਆਂ ਦੇ ਦਿਲਾਂ ਵਿੱਚ ਆਪਣੀ ਮੇਜ਼ਬਾਨੀ, ਸੁਚੱਜੇ ਪ੍ਰਬੰਧਾਂ ਅਤੇ ਮਹਿਮਾਨਨਿਵਾਜ਼ੀ ਦੀ ਅਮਿੱਟ ਛਾਪ ਛੱਡਣੀ ਸੁਭਾਵਿਕ ਹੈ।
ਪਿਛਲੀ ਖ਼ਬਰ ਲੁੱਟ ਦੌਰਾਨ 67 ਸਾਲਾ ਬਜ਼ੁਰਗ ਦਾ ਕਤਲ ਕਰਨ ਵਾਲੇ ਨੂੰ 100 ਸਾਲ ਦੀ ਕੈਦ ਅਗਲੀ ਖ਼ਬਰ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਦੀ ਗੋਲੀ ਲੱਗਣ ਨਾਲ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।