03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਅਮਰੀਕੀ ਇਤਿਹਾਸ ਦੀ ਵਿਆਖਿਆ ’ਤੇ ਵ੍ਹਾਈਟ ਹਾਊਸ ਤੇ ਸਮਿਥਸੋਨਿਅਨ ਆਮਨੇ-ਸਾਮਨੇ, 162 ਸਫ਼ਿਆਂ ਦੀ ਰਿਪੋਰਟ ਨੇ ਛੇੜਿਆ ਵੱਡਾ ਵਿਵਾਦ

ਅਜੀਤ ਡੈਸਕ 11-07-2026
ਨਿਊਯਾਰਕ, 10 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਇਤਿਹਾਸ ਨੂੰ ਕਿਵੇਂ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਇਸ ਮੁੱਦੇ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਅਤੇ ਦੇਸ਼ ਦੀ ਪ੍ਰਸਿੱਧ ਸਮਿਥਸੋਨਿਅਨ ਸੰਸਥਾ ਖੁੱਲ੍ਹ ਕੇ ਆਮਨੇ-ਸਾਮਨੇ ਆ ਗਏ ਹਨ। ਵ੍ਹਾਈਟ ਹਾਊਸ ਨੇ 162 ਸਫ਼ਿਆਂ ਦੀ ਇੱਕ ਤਿੱਖੀ ਰਿਪੋਰਟ ਜਾਰੀ ਕਰਕੇ ਸਮਿਥਸੋਨਿਅਨ ਦੇ ਨੈਸ਼ਨਲ ਮਿਊਜ਼ੀਅਮ ਆਫ਼ ਅਮਰੀਕਨ ਹਿਸਟਰੀ ’ਤੇ “ਅਤਿਵਾਦੀ ਰਾਜਨੀਤਿਕ ਸਰਗਰਮੀ” ਅਤੇ “ਅਮਰੀਕੀ ਇਤਿਹਾਸ ਦੀ ਕੱਟੜਪੰਥੀ ਵਿਆਖਿਆ” ਪੇਸ਼ ਕਰਨ ਦੇ ਦੋਸ਼ ਲਗਾਏ ਹਨ। 4 ਜੁਲਾਈ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ ਦਾ ਸਿਰਲੇਖ “ਸੇਵਿੰਗ ਅਮਰੀਕਾਜ਼ ਸਟੋਰੀ” ਰੱਖਿਆ ਗਿਆ। ਵ੍ਹਾਈਟ ਹਾਊਸ ਦਾ ਦੋਸ਼ ਹੈ ਕਿ ਮਿਊਜ਼ੀਅਮ ਅਮਰੀਕਾ ਦੀ ਕਹਾਣੀ ਨੂੰ ਸਾਂਝੀ ਰਾਸ਼ਟਰੀ ਵਿਰਾਸਤ ਵਜੋਂ ਪੇਸ਼ ਕਰਨ ਦੀ ਥਾਂ ਰਾਜਨੀਤਿਕ ਅਤੇ ਵਿਚਾਰਧਾਰਕ ਹਥਿਆਰ ਵਜੋਂ ਵਰਤ ਰਿਹਾ ਹੈ। ਰਿਪੋਰਟ ਵਿੱਚ ਮਿਊਜ਼ੀਅਮ ’ਤੇ “ਐਂਟੀ-ਵਾਈਟ ਐਕਟਿਵਿਜ਼ਮ”, ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਹੱਕ ਵਿੱਚ ਸਰਗਰਮੀ ਅਤੇ ਟ੍ਰਾਂਸਜੈਂਡਰ ਮੁੱਦਿਆਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵੀ ਲਗਾਏ ਗਏ ਹਨ। ਇਸ ਵਿੱਚ ਕਈ ਪ੍ਰਦਰਸ਼ਨੀਆਂ, ਤਸਵੀਰਾਂ, ਲਿਖਤਾਂ ਅਤੇ ਸਿੱਖਿਆ ਸਮੱਗਰੀ ਨੂੰ ਉਦਾਹਰਨ ਵਜੋਂ ਪੇਸ਼ ਕੀਤਾ ਗਿਆ ਹੈ।
ਪਿਛਲੀ ਖ਼ਬਰ ਵੀਜ਼ੇ ਤੇ ਹਵਾਈ ਟਿਕਟਾਂ ਦੇ ਨਾਂ ’ਤੇ ਹਜ਼ਾਰਾਂ ਡਾਲਰ ਹੜਪਣ ਦੇ ਦੋਸ਼, ਮੋਂਟਗੋਮਰੀ ਕਾਊਂਟੀ ਟ੍ਰੈਵਲ ਘੁਟਾਲੇ ਵਿੱਚ ਦੂਜੀ... ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਲੰਡਨ ਈਸਟ ਵਿਖੇ ਬਰਤਾਨੀਆ ਦੇ ਆਟਰਨੀ ਜਨਰਲ ਨਾਲ ਸਿੱਖ ਭਾਈਚਾਰੇ ਦੀ ਕਿਰਪਾਨ ਸਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।