03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਰੀ ਦੇ ਬਾਪੂਆਂ ਨੇ ਮਨਾਈ ਪਿਕਨਿਕ

ਅਜੀਤ ਡੈਸਕ 11-07-2026
ਵੈਨਕੂਵਰ, 10 ਜੁਲਾਈ (ਮਲਕੀਤ ਸਿੰਘ)- ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਪੰਜਾਬੀ ਮੂਲ ਦੇ ਕੁਝ ਬਜ਼ੁਰਗਾਂ ਨੇ ਆਪਸੀ ਸਹਿਯੋਗ ਨਾਲ ਸਰੀ ਬੈਂਡ ਰਿਵਰ ਪਾਰਕ ਵਿੱਚ ਇਕੱਠੇ ਹੋ ਕੇ ਪਿਕਨਿਕ ਮਨਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਮਨਾਈ ਗਈ ਇਸ ਪਿਕਨਿਕ ਦੌਰਾਨ ਜਿੱਥੇ ਕਿ ਉਹਨਾਂ ਵੱਲੋਂ ਇੱਕ ਦੂਜੇ ਨਾਲ ਗੱਲਾਂਬਾਤਾਂ ਕਰਦਿਆਂ ਪੁਰਾਣੀਆਂ ਯਾਦਾਂ ਦੀ ਸਾਂਝ ਪਾਈ ਗਈ, ਉੱਥੇ ਨਾਲ ਲਿਆਂਦੇ ਗਏ ਸਵਾਦਲੇ ਖਾਣਿਆਂ ਦਾ ਵੀ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਹਾਜ਼ਰ ਬਜ਼ੁਰਗਾਂ ਵਿੱਚ ਬਲਬੀਰ ਸਿੰਘ ਢਿੱਲੋਂ, ਗੁਰਦਿਆਲ ਸਿੰਘ ਜੌਹਲ,ਗੁਰਦਰਸ਼ਨ ਸਿੰਘ ਤਤਲਾ, ਸੁਰਿੰਦਰ ਅਟਵਾਲ, ਚਮਕੌਰ ਸਿੰਘ, ਔਜਲਾ ਸਾਹਿਬ,ਸੁਰਜੀਤ ਸਿੰਘ, ਗਰਚਾ ਜੀ ਅਤੇ ਸੂਰਜ ਮਲ ਆਦਿ ਦੇ ਨਾਮ ਜ਼ਿਕਰਯੋਗ ਹਨ।
ਪਿਛਲੀ ਖ਼ਬਰ ਮਿਡਲੈਂਡ ਦੀਆਂ ਸਿੱਖ ਸੰਗਤਾਂ ਨੂੰ ਮਹਾਰਾਣਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਵਿਖਾਉਣ ਲਈ ਗੁਰਦੁਆਰਾ ਬਾਬਾ ਦ... ਅਗਲੀ ਖ਼ਬਰ ਭਾਰਤੀ ਮੂਲ ਦੀ ਵਿਦਿਆਰਥਣ ਨੇ ਲੇਖ ਮੁਕਾਬਲਾ ਜਿੱਤਿਆ, ਐਮੀ ਬੇਰਾ ਵੱਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।