03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਰੀ ’ਚ ਬਣੇਗਾ ਨਵਾਂ ਉਦਯੋਗਿਕ ਕਾਰੋਬਾਰੀ ਕੇਂਦਰ

ਅਜੀਤ ਡੈਸਕ 11-07-2026
ਵੈਨਕੂਵਰ, 10 ਜੁਲਾਈ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਦੱਖਣੀ ਕੈਂਪਬੈਲ ਹਾਈਟਸ ਖੇਤਰ ਵਿੱਚ ਲਗਭਗ 10 ਲੱਖ ਵਰਗ ਫੁੱਟ ਦੇ ਨਵੇਂ ਉਦਯੋਗਿਕ ਕਾਰੋਬਾਰੀ ਕੇਂਦਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਸਮਾਗਮ ਹਾਲ ਹੀ ਵਿੱਚ ਕਰਵਾਇਆ ਗਿਆ, ਜਿਸ ਵਿੱਚ ਸਥਾਨਕ ਨੁਮਾਇੰਦਿਆਂ ਅਤੇ ਵਿਕਾਸ ਕੰਪਨੀ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਹ ਵਿਸ਼ਾਲ ਉਦਯੋਗਿਕ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਗੋਦਾਮਾਂ, ਵੰਡ ਕੇਂਦਰਾਂ, ਹਲਕੇ ਉਦਯੋਗਾਂ ਅਤੇ ਹੋਰ ਵਪਾਰਕ ਸਰਗਰਮੀਆਂ ਲਈ ਆਧੁਨਿਕ ਥਾਂ ਮੁਹੱਈਆ ਕਰਵਾਏਗਾ। ਇਸ ਨਾਲ ਸਰੀ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਨਵੇਂ ਨਿਵੇਸ਼ ਨੂੰ ਉਤਸ਼ਾਹ ਮਿਲਣ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣ ਦੀ ਉਮੀਦ ਹੈ। ਨਿਰਮਾਣ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣੀ ਕੈਂਪਬੈਲ ਹਾਈਟਸ ਖੇਤਰ ਆਵਾਜਾਈ ਅਤੇ ਵਪਾਰਕ ਪੱਖੋਂ ਬਹੁਤ ਹੀ ਮਹੱਤਵਪੂਰਨ ਸਥਾਨ ਹੈ, ਜਿਸ ਕਾਰਨ ਇਹ ਪ੍ਰਾਜੈਕਟ ਭਵਿੱਖ ਵਿੱਚ ਉਦਯੋਗਿਕ ਵਿਕਾਸ ਲਈ ਇੱਕ ਅਹਿਮ ਕੇਂਦਰ ਸਾਬਤ ਹੋਵੇਗਾ।
ਪਿਛਲੀ ਖ਼ਬਰ ਜਾਅਲੀ ਲੁੱਟਾਂ, ਝੂਠੀਆਂ ਪੁਲਿਸ ਰਿਪੋਰਟਾਂ ਤੇ ਅਸਲੀ ਯੂ-ਵੀਜ਼ੇ: ਭਾਰਤੀ ਮੂਲ ਦੇ ਵਿਅਕਤੀ ਨਾਲ ਚਾਰ ਅਮਰੀਕੀ ਅਧਿਕਾਰੀ ਦੋਸ... ਅਗਲੀ ਖ਼ਬਰ ਮਿਡਲੈਂਡ ਦੀਆਂ ਸਿੱਖ ਸੰਗਤਾਂ ਨੂੰ ਮਹਾਰਾਣਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਵਿਖਾਉਣ ਲਈ ਗੁਰਦੁਆਰਾ ਬਾਬਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।